ਟਿਕਟਾਂ ਨਾ ਮਿਲਣ ’ਤੇ ਪਾਰਟੀਆਂ ਛੱਡਣ ਦਾ ਰੁਝਾਨ ਵਧਿਆ
ਮੰਡੀ ਗੋਬਿੰਦਗੜ੍ਹ ਵਿੱਚ ਟਿਕਟਾਂ ਨਾ ਮਿਲਣ ਤੇ ਪਾਰਟੀਆਂ ਛੱਡਣ ਦਾ ਰੁਝਾਨ ਵਧਿਆ
Publish Date: Thu, 14 May 2026 05:32 PM (IST)
Updated Date: Fri, 15 May 2026 04:04 AM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵਿਚ ਸਰਗਰਮੀਆਂ ਅਤੇ ਨਾਰਾਜ਼ਗੀਆਂ ਵਧ ਗਈਆਂ ਹਨ। ਟਿਕਟ ਨਾ ਮਿਲਣ ਕਾਰਨ ਸਾਰੀਆਂ ਹੀ ਪਾਰਟੀਆਂ ਵਿਚ ਨਾਰਾਜ਼ਗੀਆਂ ਦਾ ਦੌਰ ਚੱਲ ਰਿਹਾ ਹੈ। ਭਾਜਪਾ ਦੇ ਘੱਟ ਗਿਣਤੀ ਮੋਰਚਾ ਦੇ ਮੰਡਲ ਪ੍ਰਧਾਨ ਇਮਰਾਨ ਅਲੀ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਜਦੋਂ ਕਿ ਕਾਂਗਰਸ ਸੇਵਾ ਦਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਲਾਲ ਸਿੰਘ ਲਾਲੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਨੇ ਉਸ ਨੂੰ ਵਾਰਡ ਨੰਬਰ 23 ਤੋਂ ਟਿਕਟ ਦੇ ਦਿੱਤੀ ਹੈ।