ਜ਼ਿਲ੍ਹੇ ਦੀ ਟਾਪਰ ਵਿਦਿਆਰਥਣ ਨੂੰ ਮਿਲੇਗੀ ਮੁਫ਼ਤ ਸਿੱਖਿਆ : ਗਰਗ
ਜ਼ਿਲ੍ਹੇ ਦੀ ਟਾਪਰ ਵਿਦਿਆਰਥਣ ਨੂੰ ਮਿਲੇਗੀ ਮੁਫ਼ਤ ਸਿੱਖਿਆ : ਗਰਗ
Publish Date: Fri, 15 May 2026 05:44 PM (IST)
Updated Date: Sat, 16 May 2026 04:04 AM (IST)
ਸ਼ੰਭੂ ਗੋਇਲ ਪੰਜਾਬੀ ਜਾਗਰਣ, ਲਹਿਰਾਗਾਗਾ : ਕੇਸੀਟੀ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਫਤਿਹਗੜ੍ਹ ਮਾਣ ਮਹਿਸੂਸ ਕਰ ਰਿਹਾ ਹੈ, ਕਿ ਕਾਲਜ ਵਿੱਚ ਬੀਏ ਕੋਰਸ ਵਿੱਚ ਨਵਾਂ ਦਾਖਲਾ ਲੈਣ ਵਾਲੀ ਹੋਣਹਾਰ ਵਿਦਿਆਰਥਣ ਗੁਰਪ੍ਰੀਤ ਕੌਰ ਪੁੱਤਰੀ ਬੀਰਬਲ ਸਿੰਘ ਲਹਿਲ ਕਲਾਂ ਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚਘ ਜ਼ਿਲ੍ਹਾ ਸੰਗਰੂਰ ਵਿੱਚ ਟਾਪ ਕਰਕੇ ਆਪਣੇ ਮਾਪਿਆਂ, ਇਲਾਕੇ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥਣ ਦੀ ਇਸ ਸ਼ਾਨਦਾਰ ਕਾਮਯਾਬੀ ’ਤੇ ਕਾਲਜ ਕੈਂਪਸ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਕਾਲਜ ਦੇ ਚੇਅਰਮੈਨ ਮੌਂਟੀ ਗਰਗ ਅਤੇ ਜਨਰਲ ਸਕੱਤਰ ਰਾਮ ਗੋਪਾਲ ਗਰਗ ਵੱਲੋਂ ਵਿਦਿਆਰਥਣ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਸਦੀ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ। ਇਸ ਮੌਕੇ ਚੇਅਰਮੈਨ ਮੌਂਟੀ ਗਰਗ ਅਤੇ ਜਨਰਲ ਸਕੱਤਰ ਰਾਮ ਗੋਪਾਲ ਗਰਗ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕਾਲਜ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਹੋਣਹਾਰ ਅਤੇ ਬਹੁਤ ਹੀ ਮਿਹਨਤੀ ਹਨ। ਪਹਿਲਾਂ ਵਿਦਿਆਰਥਣ ਦਾ ਦਾਖਲਾ ਪੂਰੀ ਕਾਲਜ ਫੀਸ ਨਾਲ ਕੀਤਾ ਗਿਆ ਸੀ, ਪਰ ਹੁਣ ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਦੀ ਇਸ ਵਿਲੱਖਣ ਪ੍ਰਾਪਤੀ ਦੇ ਸਨਮਾਨ ਵਜੋਂ ਉਸਨੂੰ ਕਾਲਜ ਵਿੱਚ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ, ਸਰਪ੍ਰਸਤ ਸਤਵੰਤ ਸਿੰਘ ਮੌਜੂਦ ਸਨ।