ਬਸੀ ਪਠਾਣਾਂ ’ਚ ਹੋਈ ਸ਼੍ਰੀ ਰਾਮ ਕਥਾ ਦੀ ਸ਼ੁਰੂਆਤ
ਬਸੀ ਪਠਾਣਾਂ ’ਚ ਹੋਈ ਸ਼੍ਰੀ ਰਾਮ ਕਥਾ ਦੀ ਸ਼ੁਰੂਆਤ
Publish Date: Wed, 18 Mar 2026 05:13 PM (IST)
Updated Date: Wed, 18 Mar 2026 05:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਮ ਲੀਲਾ ਕਮੇਟੀ ਬਸੀ ਪਠਾਣਾਂ ਵੱਲੋਂ ਸ਼੍ਰੀ ਰਾਮ ਨੌਵੀਂ ਉਤਸਵ ਦੇ ਪੱਵਿਤਰ ਮੌਕੇ ਅਗਰਵਾਲ ਧਰਮਸ਼ਾਲਾ ਵਿਚ 9 ਰੋਜ਼ਾ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਸਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ ਬਬਲੀ ਭਗਤ ਵੱਲੋਂ ਦੀਪ ਜਗਾ ਕੇ ਕੀਤੀ ਗਈ, ਜਦਕਿ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਨੇ ਬਤੌਰ ਮੁੱਖ ਮਹਿਮਾਨ ਭਗਵਾਨ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਉਨ੍ਹਾਂ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਧਾਰਮਿਕ ਸਮਾਗਮਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਥਾ ਦੇ ਪਹਿਲੇ ਦਿਨ ਵਰਿੰਦਾਵਨ ਧਾਮ ਤੋਂ ਆਏ ਕਥਾ ਵਿਆਸ ਸਤੀਸ਼ ਕੌਸ਼ਿਕ ਨੇ ਕਥਾ ਸਰਵਣ ਦੀ ਮਹੱਤਵ ਸਮਝਾਇਆ। ਉਨ੍ਹਾਂ ਭਗਵਾਨ ਦੇ ਸੁੰਦਰ ਭਜਨ ਸੁਣਾ ਕੇ ਸੰਗਤਾਂ ਨੂੰ ਨੱਚਣ ਲਾ ਦਿੱਤਾ। ਪ੍ਰਧਾਨ ਅਜੇ ਸਿੰਗਲਾ ਅਤੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ ਕਥਾ 25 ਅਪ੍ਰੈਸਲ ਤੱਕ ਜਾਰੀ ਰਹੇਗੀ। 26 ਮਾਰਚ ਨੂੰ ਸ਼੍ਰੀ ਰਾਮ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਰਮੇਸ਼ ਮਲਹੋਤਰਾ ਦੇ ਪਰਿਵਾਰ ਵੱਲੋਂ ਪ੍ਰਸ਼ਾਦ ਦੀ ਸੇਵਾ ਅਤੇ ਯੋਗੇਸ਼ ਸਿੰਗਲਾ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਬਬਲੀ ਭਗਤ, ਮੁੱਖ ਮਹਿਮਾਨ ਦੁਸ਼ਯੰਤ ਸ਼ੁਕਲਾ, ਰਮੇਸ਼ ਮਲਹੋਤਰਾ, ਪ੍ਰਵੀਨ ਬਾਂਸਲ, ਮਨੀਸ਼ ਕੁਮਾਰ ਨੂੰ ਵੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਰਾਮ ਚਾਵਲਾ, ਰਵਿੰਦਰ ਰੰਮੀ, ਗੁਰਵਿੰਦਰ ਮਿੰਟੂ, ਸ਼ਿਆਮ ਗੌਤਮ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਭਾਰਤ ਭੂਸ਼ਨ ਸ਼ਰਮਾ, ਰਾਜ ਕੁਮਾਰ ਵਧਵਾ, ਜਤਿਨ ਪਰਾਸ਼ਰ, ਵਿਨੋਦ ਸ਼ਰਮਾ, ਇੰਦਰਜੀਤ ਇੰਦਰੀ, ਅਮਿਤ ਪਰਾਸ਼ਰ, ਹਰੀਸ਼ ਥਰੇਜਾ, ਅਜੇ ਮਲਹੋਤਰਾ, ਅਨਿਲ ਕੁਮਾਰ, ਵਿਸ਼ਾਲ ਸ਼ਰਮਾ, ਜਤਿੰਦਰ ਸ਼ਰਮਾ, ਰਵੀਸ਼ ਅਰੋੜਾ, ਰਜੇਸ਼਼ ਧੀਮਾਨ, ਪੁਨੀਤ ਗੋਇਲ, ਨਿਤੀਸ਼ ਗੌਤਮ, ਕਰਨ ਪਨੇਸਰ, ਪੁਨੀਤ ਚਾਵਲਾ, ਅਕਸ਼ੈ ਧੀਮਾਨ, ਨੰਦ ਲਾਲ, ਗਗਨ ਸ਼ਰਮਾ, ਅਸ਼ੋਕ ਧੀਮਾਨ, ਰਮੇਸ਼ ਗੌਤਮ, ਹਿਤੇਸ਼ ਸ਼ੁਕਲਾ, ਸੁਰਿੰਦਰ ਸ਼ਰਮਾ, ਅਨਿਲ ਸ਼ਰਮਾ, ਪ੍ਰੇਮ ਪ੍ਰਕਾਸ਼ ਸ਼ਰਮਾ, ਰੁਪਿੰਦਰ ਸੁਰਜਨ, ਰਾਕੇਸ਼ ਗੁਪਤਾ, ਅਸ਼ੋਕ ਗਰਗ, ਰਾਕੇਸ਼ ਸੋਨੀ, ਅਸ਼ੋਕ ਗੋਤਮ, ਰਾਜੀਵ, ਵਿਸ਼ਾਲ ਸ਼ਰਮਾ, ਗੋਲਡੀ, ਨਿਆਮ ਭੰਡਾਰੀ, ਰਿਹਾਨ ਸੁਰਜਨ, ਜੈ ਕਟਾਰੀਆ, ਤੁਸ਼ਾਰ ਗੁਲਾਟੀ ਆਦਿ ਮੌਜੂਦ ਸਨ।