ਪੂਰੀ ਤਨਦੇਹੀ ਨਾਲ ਬਜ਼ੁਰਗਾਂ ਦੀ ਸੇਵਾ ਨੂੰ ਸਮਰਪਿਤ ਰਾਣਾ ਪਰਿਵਾਰ
ਰਾਣਾ ਪਰਿਵਾਰ ਪੂਰੀ ਤਨਦੇਹੀ ਨਾਲ ਕਰ ਰਿਹਾ ਬਜ਼ੁਰਗਾਂ ਦੀ ਸੇਵਾ
Publish Date: Wed, 29 Apr 2026 04:39 PM (IST)
Updated Date: Thu, 30 Apr 2026 04:05 AM (IST)
ਪੁਸ਼ਕਰ ਤੋਂ ਬਿਰਧ ਆਸ਼ਰਮ ਘਰਾਚੋਂ ਪਹੁੰਚੇ ਮਹਾਨ ਸੰਤ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਮਹਾਨ ਸੰਤ ਡਾ. ਰਮੇਸ਼ਵਰਾ ਨੰਦ ਹਰੀ ਬਜ਼ੁਰਗਾਂ ਨੂੰ ਮਿਲਣ ਲਈ ਵਿਸ਼ੇਸ਼ ਰੂਪ ਵਿੱਚ ਪੁਸ਼ਕਰ ਤੋਂ ਪਹੁੰਚੇ। ਉਹਨਾਂ ਨੇ ਇੱਥੇ ਰਹਿ ਰਹੇ ਸਾਰੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਬਜ਼ੁਰਗਾਂ ਨੂੰ ਸਾਂਭਣ ਵਾਲੀ ਇਹ ਸੰਸਥਾ ਬਹੁਤ ਹੀ ਨੇਕ ਕਾਰਜ ਕਰ ਰਹੀ ਹੈ, ਉਹਨਾਂ ਕਿਹਾ ਕਿ ਇਸ ਕਾਰਜ ਲਈ ਪਰਮਾਤਮਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਡਿਊਟੀ ਲਗਾ ਕੇ ਭੇਜਦਾ ਹੈ ਅਤੇ ਇਸ ਆਸ਼ਰਮ ਵਿੱਚ ਪਰਮਾਤਮਾ ਵੱਲੋਂ ਬਖਸ਼ੀ ਗਈ ਇਸ ਸੇਵਾ ਨੂੰ ਅਵਿਨਾਸ਼ ਰਾਣਾ ਅਤੇ ਉਹਨਾਂ ਦਾ ਪਰਿਵਾਰ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ। ਆਰਐਸਐਸ ਦੇ ਸੀਨੀਅਰ ਪ੍ਰਚਾਰਕ ਅਵਿਨਾਸ਼ ਜੈਸਵਾਲ ਦਿੱਲੀ ਨੇ ਕਿਹਾ ਕਿ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਸੇਵਾ ਸੰਭਾਲ ਨੂੰ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ, ਰਾਣਾ ਪਰਿਵਾਰ ਵੱਲੋਂ ਜਿਸ ਤਰ੍ਹਾਂ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਵਿੱਚ ਇੱਕ ਵੱਖਰੀ ਮਿਸਾਲ ਹੈ।
ਦਿੱਲੀ ਤੋਂ ਹੀ ਵਿਸ਼ੇਸ਼ ਰੂਪ ਵਿੱਚ ਪਹੁੰਚੇਘਣਸ਼ਾਮ ਰਾਣਾ ਨੇ ਕਿਹਾ ਕਿ ਸਮਾਜ ਵਿੱਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਦੀਨ ਦੁਖੀਆਂ ਦੀ ਸੇਵਾ ਲਈ ਅੱਗੇ ਆਉਂਦੇ ਹਨ। ਇਸ ਮੌਕੇ ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਮੋਖਾ ਨੇ ਆਖਿਆ ਕਿ ਮੈਂ ਇਸ ਆਸ਼ਰਮ ਵਿੱਚ ਅਕਸਰ ਆਉਂਦਾ ਰਹਿੰਦਾ ਹਾਂ ਅਤੇ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਡਾ. ਅਵਿਨਾਸ਼ ਰਾਣਾ ਵੱਲੋਂ ਜਿਸ ਤਰ੍ਹਾਂ ਇਹਨਾਂ ਦੀਨ ਦੁਖੀਆਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਆਪਣੇ ਆਪ ਵਿੱਚ ਇੱਕ ਵੱਖਰੀ ਮਿਸਾਲ ਹੈ, ਪਰਮਾਤਮਾ ਇਹਨਾਂ ਨੂੰ ਇਸ ਸੇਵਾ ਲਈ ਹੋਰ ਬਲ ਬਖਸ਼ੇ, ਸਾਡੀਆਂ ਦੁਆਵਾਂ ਹਮੇਸ਼ਾ ਇਹਨਾਂ ਨਾਲ ਹਨ। ਆਸ਼ਰਮ ਦੇ ਮੁੱਖ ਪ੍ਰਬੰਧਕ ਡਾ.ਅਵਿਨਾਸ਼ ਰਾਣਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਇਸ ਸੇਵਾ ਕਾਰਜ ਲਈ ਪਰਮਾਤਮਾ ਨੇ ਸਾਨੂੰ ਇਹ ਕੰਮ ਬਖਸ਼ਿਆ ਹੈ, ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਵਗੈਰ ਕੋਈ ਵੀ ਕਾਰਜ ਨਹੀਂ ਕੀਤਾ ਜਾ ਸਕਦਾ।ਉਹਨਾਂ ਆਏ ਹੋਏ ਸਾਰੇ ਮਹਿਮਾਨਾਂ ਦੇ ਸ਼ੁਕਰ ਗੁਜ਼ਾਰ ਕੀਤਾ। ਬਿਰਧ ਆਸ਼ਰਮ ਦੀ ਮੈਨੇਜਮੈਂਟ ਕਮੇਟੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਸਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਬਕਾ ਵਾਇਸ ਚੇਅਰਮੈਨ ਹਰਦੀਪ ਸਿੰਘ ਸਿੰਧੜਾ, ਇਸ਼ਨਾਨਦੀਪ ਸ਼ਰਮਾ, ਰਾਣਾ ਸ਼ਿਵਦੀਪ ਸਿੰਘ, ਰੇਨੂ ਰਾਣਾ, ਪ੍ਰਭਦੀਪ ਸਿੰਘ, ਪ੍ਰਦੀਪ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਨੂਰ ਕੌਰ ਆਦਿ ਮੌਜੂਦ ਸਨ।