ਫਤਹਿ ਮਾਰਚ ’ਚ ਬਾਬਾ ਬਲਬੀਰ ਸਿੰਘ ਸਣੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹਾਜ਼ਰੀ ਭਰੀ
ਫਤਹਿ ਮਾਰਚ ਵਿਚ ਬਾਬਾ ਬਲਬੀਰ ਸਿੰਘ ਸਮੇਤ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ
Publish Date: Tue, 12 May 2026 07:05 PM (IST)
Updated Date: Wed, 13 May 2026 04:09 AM (IST)

* ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਫੌਜਾਂ ਨੇ ਰਲ ਕੇ ਫਤਹਿ ਮਾਰਚ ਕੱਢਿਆ ਫ਼ੋਟੋ ਫ਼ਾਈਲ : 15 ਫ਼ੋਟੋ ਕੈਪਸ਼ਨ : ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਕੱਢੇ ਗਏ ਫਤਹਿ ਮਾਰਚ ਦੌਰਾਨ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੇ ਹੋਰ। ਪੰਜਾਬੀ ਜਾਗਰਣ ਰਿਪੋਰਟਰ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਫਤਹਿ ਦਿਵਸ ਦੀ 316ਵੀਂ ਵਰ੍ਹੇਗੰਢ ’ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਵੱਲੋਂ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਚੱਪੜਚਿੱੜੀ ਤੋਂ ਵਿਸ਼ੇਸ਼ ਯਾਦਗਾਰੀ ਫਤਹਿ ਮਾਰਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੀਕ ਸਿੱਖੀ ਮਾਣ ਮਰਿਯਾਦਾ ਖ਼ਾਲਸਾਈ ਪਰੰਪਰਾਵਾਂ ਅਨੁਸਾਰ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਕੱਢਿਆ ਗਿਆ। ਨਿਹੰਗ ਸਿੰਘਾਂ ਨੇ ਮਾਹੌਲ ’ਚ ਇਕ ਨਵੀਂ ਤਾਜ਼ਗੀ ਭਰ ਦਿੱਤੀ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੇ ਸੰਬੋਧਨ ’ਚ ਕਿਹਾ ਦਸਮ ਪਿਤਾ ਵੱਲੋਂ ਥਾਪੜਾ ਦੇ ਕੇ ਤੌਰੇ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾ ਫ਼ੌਜ ਨੇ ਡਟ ਕੇ ਜਬਰ ਜ਼ੁਲਮ ਵਿਰੁੱਧ ਲੜਾਈ ਲੜੀ ਤੇ ਜਾਲਮਾਂ ਦਾ ਨਾਸ਼ ਕੀਤਾ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਸਰਹੰਦ ਨੂੰ ਫਤਹਿ ਕਰਨ ਦਾ ਸਮੁੱਚਾ ਇਤਿਹਾਸ ਵੀ ਸੰਗਤ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਦਸਮ ਪਿਤਾ ਦੇ ਪਰਿਵਾਰ ਨੂੰ ਸ਼ਹੀਦ ਕਰਨ ਵਾਲਿਆਂ ਤੇ ਖ਼ਾਲਸਾ ਪੰਥ ਵਿਰੁੱਧ ਸਾਜ਼ਿਸ਼ਾਂ ਰੱਚਣ ਵਾਲਿਆਂ ਨੂੰ ਸੌਧਿਆ ਗਿਆ। ਸਰਹੰਦ ਫਤਹਿ ਦਾ ਖ਼ਾਲਸਾ ਫੌਜਾਂ ਦਾ ਸ਼ਾਨਾਮੱਤਾ ਇਤਿਹਾਸ ਹੈ, ਜਿਸ ਤੋਂ ਹਰੇਕ ਸਿੱਖ ਨੂੰ ਜਾਣੂੰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜ ਵੀ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ। ਇਸ ਮੌਕੇ ਸਿੰਘ ਸਾਹਿਬ ਗਿ. ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਅਵਤਾਰ ਸਿੰਘ ਰੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਬਾਬਾ ਹਰਜਿੰਦਰ ਸਿੰਘ ਕਥਾਵਾਚਕ, ਗਿਆਨੀ ਅਵਤਾਰ ਸਿੰਘ ਗ੍ਰੰਥੀ ਜੋਤੀ ਸਰੂਪ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਗੁਰਸ਼ੇਰ ਸਿੰਘ ਆਦਿ ਮੌਜੂਦ ਸਨ।