ਫ਼ਤਿਹ ਸਹੋਦਿਆ ਸੁਸਾਇਟੀ ਦੀ ਸੈਸ਼ਨ 2026-27 ਦੀ ਪਹਿਲੀ ਮੀਟਿੰਗ ਹੋਈ
ਫ਼ਤਿਹ ਸਹੋਦਿਆ ਸੁਸਾਇਟੀ ਦੀ ਸੈਸ਼ਨ 2026-27 ਦੀ ਪਹਿਲੀ ਮੀਟਿੰਗ ਹੋਈ
Publish Date: Tue, 19 May 2026 04:53 PM (IST)
Updated Date: Tue, 19 May 2026 04:54 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਫ਼ਤਿਹ ਸਹੋਦਿਆ ਸੁਸਾਇਟੀ ਵੱਲੋਂ ਸੈਸ਼ਨ 2026-27 ਦੀ ਪਹਿਲੀ ਮੀਟਿੰਗ ਆਮ ਖ਼ਾਸ ਬਾਗ਼ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਤੀਨਿਧੀਆਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਨਵੇਂ ਮੈਂਬਰਾਂ ਦੇ ਸਵਾਗਤ ਨਾਲ ਹੋਈ, ਜਿੱਥੇ ਉਨ੍ਹਾਂ ਨੂੰ ਸਹੋਦਿਆ ਪਰਿਵਾਰ ਦਾ ਹਿੱਸਾ ਬਣਨ ’ਤੇ ਵਧਾਈ ਦਿੱਤੀ ਗਈ। ਮੀਟਿੰਗ ਦੀ ਅਗਵਾਈ ਸਹੋਦਿਆ ਦੇ ਪ੍ਰਧਾਨ ਪ੍ਰਿੰਸੀਪਲ ਜਸਦੀਪ ਕੌਰ ਕਾਹਲੋਂ ਨੇ ਕੀਤੀ, ਜਦਕਿ ਸਕੱਤਰ ਡਾ. ਨੀਰੂ ਅਰੋੜਾ ਨੇ ਸੈਸ਼ਨ 2026-27 ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੌਰਾਨ ਸਾਲਾਨਾ ਗਤੀਵਿਧੀ ਕੈਲੰਡਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਇੰਟਰ-ਸਕੂਲ ਗਤੀਵਿਧੀਆਂ ਦੀ ਯੋਜਨਾ ਤਿਆਰ ਕੀਤੀ ਗਈ। ਇਸ ਮੌਕੇ ਕਲਾਸ ਨੌਵੀਂ ਅਤੇ ਦਸਵੀਂ ਦੇ ਨਵੇਂ ਪਾਠਕ੍ਰਮ ਸਬੰਧੀ ਮਹੱਤਵਪੂਰਨ ਚਰਚਾ ਕੀਤੀ ਗਈ। ਨਾਲ ਹੀ ਸੀਬੀਐਸਈ ਵੱਲੋਂ ਜਾਰੀ ਕੀਤੇ ਗਏ ਪੇਰੈਂਟਿੰਗ ਕੈਲੰਡਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਨੂੰ ਸਕੂਲਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੁਝਾਅ ਵੀ ਸਾਂਝੇ ਕੀਤੇ ਗਏ। ਮੀਟਿੰਗ ਦਾ ਮੁੱਖ ਉਦੇਸ਼ ਸਕੂਲਾਂ ਵਿਚਕਾਰ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਵੀਆਂ ਯੋਜਨਾਵਾਂ ਤਿਆਰ ਕਰਨਾ ਰਿਹਾ। ਸਾਰੇ ਮੈਂਬਰਾਂ ਨੇ ਸੈਸ਼ਨ 2026-27 ਨੂੰ ਸਫ਼ਲ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ। ਮੀਟਿੰਗ ਵਿਚ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਡਾ. ਨੀਰੂ ਅਰੋੜਾ, ਸੈਫਰਨ ਸਿਟੀ ਸਕੂਲ ਫਤਹਿਗੜ੍ਹ ਸਾਹਿਬ ਤੋਂ ਅੰਜੂ ਬਾਲਾ, ਸੇਂਟ ਫਰੀਦ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਡਾ. ਅਮ੍ਰਿਤਾ ਸਿੰਘ, ਦੇਸ਼ ਭਗਤ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਇੰਦੂ ਬਾਲਾ, ਗ੍ਰੀਨਫ਼ੀਲਡ ਸਕੂਲ ਸਰਹਿੰਦ ਤੋਂ ਡਾ. ਸ਼ਾਲੂ ਰੰਧਾਵਾ, ਐਸਡੀ ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਅਰਚਨਾ ਗੁਪਤਾ, ਗਾਰਡਨ ਵੈਲੀ ਸਕੂਲ ਚੁੰਨੀ ਕਲਾਂ ਤੋਂ ਨਮਿਤਾ ਚੌਹਾਨ, ਗਾਰਡਨ ਵੈਲੀ ਸਕੂਲ ਬੱਸੀ ਪਠਾਣਾ ਤੋਂ ਨਿਧੀ ਅਗਰਵਾਲ, ਗਾਰਡਨ ਵੈਲੀ ਸਕੂਲ ਅਮਲੋਹ ਤੋਂ ਜਸਕੀਰਨ ਕੌਰ, ਗਾਰਡਨ ਵੈਲੀ ਸਕੂਲ ਸਰਹਿੰਦ ਤੋਂ ਮਨਜੀਤ ਕੌਰ, ਸੀਐਸ ਇੰਟਰਨੈਸ਼ਨਲ ਸਕੂਲ ਮੰਡੀ ਗੋਬਿੰਦਗੜ੍ਹ ਤੋਂ ਜਿਮੀ ਕਟਾਰੀਆ, ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਤੋਂ ਦਿਵਿਆ, ਭਾਰਤਮ ਵਰਲਡ ਸਕੂਲ ਖੰਨਾ ਤੋਂ ਸਰਵਪ੍ਰੀਤ ਕੌਰ, ਡਿਵਾਈਨ ਲਾਈਟ ਸਕੂਲ ਸਰਹਿੰਦ ਤੋਂ ਡਾ. ਬਬੀਤਾ ਚੋਪੜਾ, ਜੀਸਸ ਸੇਵਿਅਰਜ਼ ਸਕੂਲ ਸਰਹਿੰਦ ਤੋਂ ਸਾਜਿਮਨ ਜਾਰਜ, ਪਾਈਨ ਗਰੋਵ ਪਬਲਿਕ ਸਕੂਲ ਬੱਸੀ ਪਠਾਣਾ ਤੋਂ ਨੀਤੂ ਕੁਮਾਰ ਅਤੇ ਮਹਾਰਿਸ਼ੀ ਮਹੀ ਵਿਦਿਆ ਮੰਦਰ ਅਮਲੋਹ ਤੋਂ ਜਸਵਿੰਦਰ ਕੌਰ ਸਮੇਤ ਹੋਰ ਪ੍ਰਤੀਨਿਧੀ ਮੌਜੂਦ ਸਨ।