ਫੈਡਰੇਸ਼ਨ ਨੇ ਝੰਡਾ ਚੜ੍ਹਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਫੈਡਰੇਸ਼ਨ ਵੱਲੋਂ ਝੰਡਾ ਚੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Publish Date: Fri, 01 May 2026 05:52 PM (IST)
Updated Date: Sat, 02 May 2026 04:08 AM (IST)

ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਪੰਜਾਬੀ ਜਾਗਰਣ ਰਿਪੋਰਟਰ, ਸੰਗਰੂਰ : ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੁਲਾਜ਼ਮਾਂ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਵਿਚ ਝੰਡਾ ਚੜ੍ਹਾ ਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ, ਬਲਦੇਵ ਸਿੰਘ ਬਡਰੁੱਖਾਂ,ਦੇਵੀ ਦਿਆਲ, ਸਰਬਜੀਤ ਸਿੰਘ ਪੁੰਨਾਵਾਲ, ਊਧਮ ਸਿੰਘ ਸੰਤੋਖਪੁਰਾ ਤੇ ਹਰਪਾਲ ਸਿੰਘ ਸੁਨਾਮ ਨੇ ਕਿਹਾ ਕਿ ਜੋ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਨਾਲ ਸਾਨੂੰ ਹੱਕ ਲੈ ਕੇ ਦਿੱਤੇ ਸਨ ਮੌਜੂਦਾ ਸਰਕਾਰਾਂ ਉਨ੍ਹਾਂ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ। ਕੇਂਦਰ ਤੇ ਰਾਜ ਦੀਆਂ ਸਰਕਾਰਾਂ ਪੂੰਜੀਪਤੀਆਂ ਦੀਆਂ ਹੱਥ ਠੋਕਾ ਬਣ ਕੇ ਰਹਿ ਗਈਆਂ ਹਨ। ਜਿਨ੍ਹਾਂ ਦੇ ਰਾਜ ਵਿੱਚ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਹੈ। ਪੂੰਜੀ ਕੁਝ ਹੱਥਾਂ ’ਚ ਸੀਮਤ ਹੋ ਕੇ ਰਹਿ ਗਈ ਹੈ। ਉਨਾਂ ਲੁੱਟੇ ਜਾਣ ਵਾਲੀ ਜਮਾਤ ਨੂੰ ਹੋਕਾ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰਾਂ ਨੂੰ ਸੱਤਾ ਤੋਂ ਹੁਣ ਲਾਂਭੇ ਕਰਨ ਦਾ ਸਮਾਂ ਆ ਗਿਆ ਹੈ। ਇਸ ਮੌਕੇ ਕਰਨ ਪ੍ਰਤਾਪ, ਬਲਵੀਰ ਬਡਰੁੱਖਾਂ, ਬੱਗਾ ਸਿੰਘ, ਵੀਰ ਸਿੰਘ, ਰਾਮ ਕਿਸ਼ਨ, ਦਰਬਾਰਾ ਸਿੰਘ, ਸੀਆ ਰਾਮ, ਹਰਜੀਤ ਸਿੰਘ ਜਲਾਣ, ਹਰਦੇਵ ਸਿੰਘ ਸੰਤੋਖਪੁਰਾ, ਨਿਰਮਲ ਘਰਾਚੋਂ, ਰਣਧੀਰ ਘਰਾਚੋਂ, ਬੇਅੰਤ ਸਿੰਘ ਘਰਾਚੋਂ, ਮੱਖਣ ਰਾਮ, ਭਿੰਦਰ ਖਿਲਰੀਆ, ਕਮਲਜੀਤ, ਬਿੰਦਰ ਸਿੰਘ, ਮੁਨਸ਼ੀ ਲਾਲ, ਤਰਸੇਮ ਸਿੰਘ, ਮਨੀ ਰਾਮ, ਨਿਰਮਲ ਚੰਦ, ਅੰਮ੍ਰਿਤ ਪਾਲ, ਸਰਵਣ ਸਿੰਘ, ਬਲਵੰਤ ਸਿੰਘ, ਰਣਜੀਤ ਹਨੀ, ਕਰਮਜੀਤ ਸੁਨਾਮ ਮੌਜੂਦ ਸਨ।