Farmer's Protest : ਕਿਸਾਨੀ ਸੰਘਰਸ਼ ਤੋਂ ਪਰਤੇ ਪਿੰਡ ਬਿਰੜਵਾਲ ਦੇ ਕਿਸਾਨ ਆਗੂ ਦੀ ਮੌਤ
ਮ੍ਰਿਤਕ ਕਿਸਾਨ ਸੁਖਦੇਵ ਸਿੰਘ ਯੂਨੀਅਨ ਦੀ ਪਿੰਡ ਕਮੇਟੀ ਦਾ ਖਜ਼ਾਨਚੀ ਸੀ ਅਤੇ ਯੂਨੀਅਨ ਪ੍ਰਤੀ ਬਹੁਤ ਹੀ ਇਮਾਨਦਾਰ ਤੇ ਵਫ਼ਾਦਾਰ ਸੀ ਜਿਸ ਕਰਕੇ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।
Publish Date: Mon, 03 May 2021 06:04 PM (IST)
Updated Date: Tue, 04 May 2021 12:10 AM (IST)
v>
ਜਗਨਾਰ ਸਿੰਘ ਦੁਲੱਦੀ, ਨਾਭਾ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ 'ਚੋਂ ਪਰਤੇ ਨਾਭਾ ਨੇੜਲੇ ਪਿੰਡ ਬਿਰੜਵਾਲ ਦੇ ਕਿਸਾਨ ਸੁਖਦੇਵ ਸਿੰਘ (54) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਜਿਸ ਦਿਨ ਤੋਂ ਦਿੱਲੀ ਸੰਘਰਸ਼ ਤੋਂ ਵਾਪਸ ਪਰਤਿਆ ਸੀ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਅੰਤਿਮ ਸੰਸਕਾਰ ਤੇ ਪਹੁੰਚੇ ਭਾਕਿਯੂ ਏਕਤਾ (ਡਕੌਂਦਾ) ਦੇ ਆਗੂ ਜਗਮੇਲ ਸਿੰਘ ਸੁਧੇਵਾਲ ਨੇ ਕਿਹਾ ਕੀ ਮ੍ਰਿਤਕ ਕਿਸਾਨ ਸੁਖਦੇਵ ਸਿੰਘ ਯੂਨੀਅਨ ਦੀ ਪਿੰਡ ਕਮੇਟੀ ਦਾ ਖਜ਼ਾਨਚੀ ਸੀ ਅਤੇ ਯੂਨੀਅਨ ਪ੍ਰਤੀ ਬਹੁਤ ਹੀ ਇਮਾਨਦਾਰ ਤੇ ਵਫ਼ਾਦਾਰ ਸੀ ਜਿਸ ਕਰਕੇ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਮਾਲੀ ਮੱਦਦ ਕਰੇ ।