ਜਾਮਨਗਰ ਗੁਜਰਾਤ ਤੋਂ ਆਈ ਸੰਗਤ ਨੇ ਫਤਹਿਗੜ੍ਹ ਸਾਹਿਬ ਮੱਥਾ ਟੇਕਿਆ
ਜਾਮਨਗਰ ਗੁਜਰਾਤ ਤੋਂ ਆਈ ਸੰਗਤ ਨੇ ਫਤਹਿਗੜ੍ਹ ਸਾਹਿਬ ਮੱਥਾ ਟੇਕਿਆ
Publish Date: Sun, 10 May 2026 05:46 PM (IST)
Updated Date: Sun, 10 May 2026 05:48 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਗੁਜਰਾਤ ਦੇ ਜਾਮਨਗਰ ਤੋਂ ਦਿੱਲੀ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਪਹੁੰਚੀ ਸੰਗਤ ਦਾ ਹੈੱਡ ਗ੍ਰੰਥੀ ਭਾਈ ਗੁਰਜਿੰਦਰ ਸਿੰਘ ਨੇ ਜਿੱਥੇ ਸੁਆਗਤ ਕੀਤਾ ਉੱਥੇ ਸੰਗਤਾਂ ਨੂੰ ਫਤਹਿਗੜ੍ਹ ਸਾਹਿਬ ਦਾ ਇਤਿਹਾਸ ਸੁਣਾਇਆ ਜਿਸ ਤੇ ਸ਼ਹੀਦੀ ਸਾਕਾ ਸੁਣ ਕੇ ਸੰਗਤਾਂ ਦੇ ਅੱਖਾਂ ਚੋਂ ਨੀਰ ਵਹਿ ਤੁਰੇ। ਇਸ ਮੌਕੇ ਜਥੇ ਦੀ ਅਗਵਾਈ ਕਰਦੇ ਅਮਨਦੀਪ ਸਿੰਘ ਜਾਮਨਗਰ ਤੇ ਹੋਰਨਾਂ ਨੂੰ ਇਤਿਹਾਸਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇ ਲੀਡਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ 90 ਪ੍ਰਾਣੀਆਂ ਦੀ ਸੰਗਤ ਹੈ ਜਿਸ ਨੂੰ ਦਿੱਲੀ, ਪੰਜਬ ਦੇ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਦੇ ਦਰਸਨ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਯਾਤਰਾ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਵੱਲੋਂ ਪੂਰਨ ਸਹਿਯੋਗ ਮਿਲਦਾ ਹੈ ਅਤੇ ਉਹ ਪੰਜਾਬੀਆਂ ਤੇ ਸਿੱਖਾਂ ਵੱਲੋਂ ਮਿਲੇ ਪਿਆਰ ਦੇ ਹਮੇਸ਼ਾ ਰਿਣੀ ਰਹਿਣਗੇ। ਇਸ ਮੌਕੇ ਮੀਤ ਮੈਨੇਜਰ ਪਿਰਤਪਾਲ ਸਿੰਘ, ਅਵਤਾਰ ਸਿੰਘ ਪ੍ਰਚਾਰਕ ਵੀਂ ਮੌਜੂਦ ਸਨ।