ਵਿਦਿਆਰਥਣਾਂ ਨੇ ਸੰਤ ਨਾਮਦੇਵ ਕਾਲਜ ਦਾ ਕੀਤਾ ਰੌਸ਼ਨ
ਹੋਣਹਾਰ ਵਿਦਿਆਰਥਣਾਂ ਨੇ ਸੰਤ ਨਾਮਦੇਵ ਕਾਲਜ ਦਾ ਕੀਤਾ ਰੌਸ਼ਨ
Publish Date: Thu, 14 May 2026 05:23 PM (IST)
Updated Date: Fri, 15 May 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ: ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਦੀ 12ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ ਹੈ। ਸਾਰੀਆਂ ਹੋਣਹਾਰ ਵਿਦਿਆਰਥਣਾਂ ਨੇ ਚੰਗੇ ਨੰਬਰ ਲੈ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਮੁਖੀ ਸੁਨੀਲ ਖੁੱਲਰ, ਪ੍ਰਿੰਸੀਪਲ ਸੰਗੀਤਾ ਵਧਵਾ ਤੇ ਹੋਰ ਪ੍ਰਬੰਧਕਾਂ ਨੇ ਇਨ੍ਹਾਂ ਵਿਦਿਆਰਥਣਾਂ ਅਤੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ ਹੈ। ਪ੍ਰਿੰਸੀਪਲ ਸੰਗੀਤਾ ਵਧਵਾ ਨੇ ਦੱਸਿਆ ਕਿ ਕਾਮਰਸ ਸਟਰੀਮ ਵਿਚ ਜੀਆ ਰਾਣੀ ਨੇ 91. 4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭੂਮਿਕਾ ਨੇ 87. 4 ਫ਼ੀਸਦੀ ਅਤੇ ਅਦਿੱਤੀ ਨੇ 78. 2 ਫ਼ੀਸਦੀ ਅੰਕ ਪ੍ਰਾਪਤ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦੀ ਸ਼ਾਨ ਵਧਾਈ। ਆਰਟਸ ਸਟਰੀਮ ਵਿਚੋ ਲਵਲੀਤ ਕੌਰ ਨੇ 86. 4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਲਵਲੀਨ ਕੌਰ ਨੇ 76 ਫ਼ੀਸਦੀ ਅਤੇ ਸੁਖਮਨਜੋਤ ਨੇ 75. 2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਦੀ ਸ਼ਾਨ ਵਧਾਈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸੰਸਥਾ ਦੀ ਗੁਣਵੱਤਾ ਵਾਲੀ ਸਿੱਖਿਆ ਦਾ ਪ੍ਰਮਾਣ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਸਫਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।