ਹੋਣਹਾਰ ਵਿਦਿਆਰਥਣ ਅੰਸ਼ੂ ਕੁਮਾਰੀ ਤੇ ਮਾਪਿਆਂ ਦਾ ਕੀਤਾ ਸਨਮਾਨ
ਹੋਣਹਾਰ ਵਿਦਿਆਰਥਣ ਅੰਸ਼ੂ ਕੁਮਾਰੀ ਤੇ ਮਾਪਿਆਂ ਦਾ ਕੀਤਾ ਸਨਮਾਨ
Publish Date: Tue, 14 Apr 2026 06:08 PM (IST)
Updated Date: Tue, 14 Apr 2026 06:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ ਨੇ ਦੱਸਿਆ ਕਿ ਸਕੂਲ ਇੰਚਾਰਜ ਪ੍ਰੇਮ ਲਤਾ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਅੱਠਵੀਂ ਜਮਾਤ ਦੀ ਬੋਰਡ ਦੀ ਮੈਰਿਟ ਵਿਚ ਆਈ ਵਿਦਿਆਰਥਣ ਅੰਸ਼ੂ ਕੁਮਾਰੀ ਪੁੱਤਰੀ ਸੰਭੂ ਯਾਦਵ ਦਾ ਅਤੇ ਉਸ ਦੇ ਮਾਤਾ-ਪਿਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਵਿਦਿਆਰਥਣ ਨੇ 587/600 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਡੀਈਓ ਵੱਲੋਂ ਇਸ ਵਿਦਿਆਰਥਣ ਵੱਲੋਂ ਆਪਣੇ ਮਾਤਾ ਪਿਤਾ ਦੀ ਕੀਤੀ ਜਾਂਦੀ ਸੇਵਾ ਅਤੇ ਉਨ੍ਹਾਂ ਦੀ ਕਿਰਤ ਵਿਚ ਕੀਤੀ ਜਾ ਰਹੀ ਸਹਾਇਤਾ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ। ਅੱਠਵੀਂ ਜਮਾਤ ਬੋਰਡ ਪ੍ਰੀਖਿਆ ਵਿਚ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ 21 ਵਿਦਿਆਰਥਣਾਂ ਅਤੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਚਾਰ ਵਿਦਿਆਰਥਣਾਂ ਦਾ ਮੈਡਲਾਂ ਨਾਲ ਸਨਮਾਨ ਕਰਦੇ ਹੋਏ ਡੀਈਓ ਸੈਕੰਡਰੀ ਵੱਲੋਂ ਵਿਦਿਆਰਥੀਆਂ, ਅਧਿਆਪਕਾਂ, ਅਤੇ ਮਾਪਿਆਂ ਨੂੰ ਚੰਗੀ ਜੀਵਨ ਜਾਂਚ ਦੇ ਗੁਣ ਦੱਸੇ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ। ਸਕੂਲ ਇੰਚਾਰਜ ਪ੍ਰੇਮ ਲਤਾ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਐਸਐਮਸੀ ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ, ਪਾਲੀ ਅਰੋੜਾ ਕੌਂਸਲਰ ਜਾਨਵੀ ਸ਼ਰਮਾ, ਕੌਂਸਲਰ ਲਵਪ੍ਰੀਤਸਿੰਘ, ਲੈਕਚਰਾਰ ਬਲਜੀਤ ਸਿੰਘ ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ, ਸਤਵਿੰਦਰ ਕੌਰ, ਮੀਨੂ ਬਾਲਾ, ਸਪਿੰਦਰ ਸਿੰਘ, ਕੁਲਬੀਰ ਸਿੰਘ ਮੀਆਂਪੁਰ, ਜਤਿੰਦਰ ਸਿੰਘ, ਗੁਰਜੀਤ ਕੌਰ ਬਲਵਿੰਦਰ ਸਿੰਘ, ਪਵਿੱਤ ਬਰਾੜ, ਸੁਖਜਿੰਦਰ ਕੌਰ, ਸੁਖਚੈਨ ਸਿੰਘ, ਨੀਤੂ ਅਰੋੜਾ, ਪ੍ਰਦੀਪ ਕੁਮਾਰ, ਰਣਜੀਤ ਕੌਰ, ਪ੍ਰੀਖਿਆ ਇੰਚਾਰਜ ਕੁਲਦੀਪ ਕੌਰ, ਨੀਰੂ ਬਾਲਾ ਮਨਪ੍ਰੀਤ ਕੌਰ, ਅੱਠਵੀਂ ਜਮਾਤ ਦੇ ਇੰਚਾਰਜ ਦੀਪਕ ਰਾਣੀ ਰਾਜਵਿੰਦਰ ਕੌਰ, ਗੌਰਵ ਸ਼ਰਮਾ ਸੁਖਵਿੰਦਰ ਕੌਰ, ਨੀਤੀਕਾ ਮਨਦੀਪ ਕੌਰ ਰਾਓ, ਹਰਜਿੰਦਰ ਕੌਰ, ਰਾਜਵੰਤ ਕੌਰ, ਅਮਨਦੀਪ ਕੌਰ, ਗੁਰਦੇਵ ਕੌਰ ਸਾਰਿਤਾ, ਮਨਦੀਪ ਕੌਰ ਖੁਰਾਣਾ, ਹਰਪ੍ਰੀਤ ਕੌਰ ਅਤੇ ਕੈਂਪਸ ਮੈਨੇਜਰ ਸੁਖਵੀਰਪਾਲ ਸਿੰਘ ਆਦਿ ਮੌਜੂਦ ਸਨ।