ਹੋਣਹਾਰ ਵਿਦਿਆਰਥਣ ਅੰਮ੍ਰਿਤਾ ਦਾ ਕੀਤਾ ਸਨਮਾਨ
ਹੋਣਹਾਰ ਵਿਦਿਆਰਥਣ ਅੰਮ੍ਰਿਤਾ ਦਾ ਕੀਤਾ ਸਨਮਾਨ
Publish Date: Wed, 13 May 2026 06:22 PM (IST)
Updated Date: Wed, 13 May 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀ ਵਿਦਿਆਰਥਣ ਅੰਮ੍ਰਿਤਾ ਪੁੱਤਰੀ ਹਰਵਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਸਟੇਟ ਪੱਧਰ ਦੀ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਸਕੂਲ ਪ੍ਰਿੰਸੀਪਲ ਡਾ. ਆਰਕੇ ਸ਼ਰਮਾ ਅਤੇ ਸਕੂਲ ਇੰਚਾਰਜ ਪ੍ਰੇਮ ਲਤਾ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਵਿਦਿਆਰਥਣ ਅੰਮ੍ਰਿਤਾ ਦਾ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਕੇ ਮੁਬਾਰਕਬਾਦ ਦਿੱਤੀ ਗਈ। ਅੰਮਿ੍ਤਾ ਨੇ 500 ਵਿੱਚੋਂ 489 ਅੰਕ ਹਾਸਲ ਕਰਕੇ ਸਟੇਟ ਪੱਧਰ ਦੀ ਮੈਰਿਟ ਦੇ ਨਾਲ ਨਾਲ ਜਿਲੇ ਵਿੱਚੋਂ ਵੀ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਲੈਕਚਰਾਰ ਮੀਨੂ ਬਾਲਾ, ਲੈਕਚਰਾਰ ਕੁਲਦੀਪ ਸਿੰਘ ਫਤਿਹਪੁਰ, ਲੈਕਚਰਾਰ ਬਲਜੀਤ ਸਿੰਘ , ਲੈਕਚਰਾਰ ਸਪਿੰਦਰ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਕੌਰ ਕਿਰਨਜੀਤ ਕੌਰ, ਗੁਰਜੀਤ ਕੌਰ, ਤ੍ਰਿਪਤਾਰਾਣੀ, ਪਵਿਤ ਵੀਰ ਬਰਾੜ, ਪ੍ਰਦੀਪ ਸ਼ਰਮਾ, ਕੁਲਬੀਰ ਸਿੰਘ ਮੀਆਂਪੁਰ, ਸੁਖਚੈਨ ਸਿੰਘ ਖਨਿਆਣ, ਗੌਰਵ ਸ਼ਰਮਾ, ਬਲਜੀਤ ਸਿੰਘ, ਰਣਜੀਤ ਕੌਰ ਅਮਨਦੀਪ ਕੌਰ, ਨੀਤੂ ਅਰੋੜਾ, ਦੀਪਕਾ ਰਾਣੀ , ਨੀਤਿਕਾ, ਕਵਿਤਾ ਮਲਹੋਤਰਾ, ਕੁਲਦੀਪ ਕੌਰ , ਨੀਰੂ ਬਾਲਾ, ਰਾਜਵਿੰਦਰ ਕੌਰ ਮਨਦੀਪ ਕੌਰ ਬੈਨੀਪਾਲ ,ਮਨਦੀਪ ਕੌਰ ਖੁਰਾਨਾ, ਮੋਨਿਕਾ ਰਾਣੀ ਕੁਲਵੀਰ ਕੌਰ , ਮਨਦੀਪ ਕੌਰ ਰਾਓ , ਸੁਖਜਿੰਦਰ ਕੌਰ,ਗੁਰਦੇਵ ਕੌਰ ਖਨਿਆਣ, ਮਨਪ੍ਰੀਤ ਕੌਰ, ਰਾਜਵੰਤ ਕੌਰ, ਹਰਜਿੰਦਰ ਕੌਰ , ਗੀਤਾਂਜਲੀ,ਸਰਿਤਾ, ਹਰਪ੍ਰੀਤ ਕੌਰ,ਅਨੂੰ ਆਦਿ ਮੌਜੂਦ ਸਨ।