ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਦਸਤਾਰਬੰਦੀ ਮੁਕਾਬਲੇ ਕਰਵਾਏ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਦਸਤਾਰਬੰਦੀ ਮੁਕਾਬਲੇ ਕਰਵਾਏ
Publish Date: Sun, 03 May 2026 05:46 PM (IST)
Updated Date: Sun, 03 May 2026 05:47 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾਂ ਦੇ ਵਿਹਡ਼ੇ ਵਿਚ ਅੱਜ ਇਕ ਐਸਾ ਮਨਮੋਹਕ ਅਤੇ ਗੌਰਵਮਈ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਸਿੱਖੀ ਦੀ ਅਨਮੋਲ ਵਿਰਾਸਤ, ਸੱਭਿਆਚਾਰ ਅਤੇ ਆਤਮ-ਗੌਰਵ ਦੀ ਖੁਸ਼ਬੂ ਹਰ ਪਾਸੇ ਮਹਿਕ ਰਹੀ ਸੀ। ਦਸਤਾਰਬੰਦੀ ਹਾਊਸ ਮੁਕਾਬਲੇ ਬਡ਼ੇ ਹੀ ਭਾਵਪੂਰਣ ਅਤੇ ਉਤਸ਼ਾਹਪੂਰਨ ਢੰਗ ਨਾਲ ਕੀਤਾ ਗਿਆ, ਜਿਸ ਨੇ ਹਰ ਇਕ ਦੇ ਦਿਲ ਨੂੰ ਛੂਹ ਲਿਆ। ਇਸ ਵਿਲੱਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਸਿਰਫ਼ ਦਸਤਾਰ ਬੰਨਣ ਦੀ ਕਲਾ ਹੀ ਨਹੀਂ ਦਿਖਾਈ, ਸਗੋਂ ਆਪਣੀ ਪਛਾਣ, ਸੱਭਿਆਚਾਰ ਤੇ ਸਿੱਖੀ ਮਰਿਆਦਾ ਪ੍ਰਤੀ ਅਟੱਲ ਵਿਸ਼ਵਾਸ ਨੂੰ ਵੀ ਬਡ਼ੀ ਸੋਹਣੇ ਢੰਗ ਨਾਲ ਪ੍ਰਗਟਾਇਆ। ਹਰ ਇਕ ਵਿਦਿਆਰਥੀ ਦੇ ਚਿਹਰੇ ‘ਤੇ ਵਿਸ਼ਵਾਸ, ਅੱਖਾਂ ਵਿਚ ਚਮਕ ਅਤੇ ਦਿਲ ਵਿੱਚ ਆਪਣੀ ਵਿਰਾਸਤ ਲਈ ਮਾਣ ਸਾਫ਼ ਝਲਕਦਾ ਸੀ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਦੇ ਜਜ਼ਬੇ ਅਤੇ ਪੇਸ਼ਕਾਰੀ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦਸਤਾਰ ਸਿਰਫ਼ ਇਕ ਪਹਿਰਾਵਾ ਨਹੀਂ, ਸਗੋਂ ਇਹ ਸਾਡੀ ਸ਼ਾਨ ਅਤੇ ਅਸਲੀ ਪਹਿਚਾਣ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨ ਪੀਡ਼੍ਹੀ ਨੂੰ ਆਪਣੀਆਂ ਜਡ਼੍ਹਾਂ ਨਾਲ ਜੋਡ਼ਦੇ ਹਨ ਅਤੇ ਉਨ੍ਹਾਂ ਦੇ ਅੰਦਰ ਸੱਭਿਆਚਾਰਕ ਮੂਲਾਂ ਦੀ ਮਜ਼ਬੂਤੀ ਪੈਦਾ ਕਰਦੇ ਹਨ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਸ਼ਾਨ ਏ ਦਸਤਾਰ ਗੁਰਸੇਵਕ ਸਿੰਘ ਜਮਾਤ ਅੱਠਵੀਂ, ਦਸਤਾਰ ਏ ਸਰਤਾਜ ਹਰਜਸ ਸਿੰਘ ਅੱਠਵੀਂ ਜਸਮਾਤ, ਵਾਈਬਰੈਂਟ ਟਰਬਨ ਐਵਾਰਡ ਗੁਰਸ਼ਰਨ ਸਿੰਘ ਅੱਠਵੀਂ ਜਮਾਤ, ਬੈਸਟ ਸ਼ੇਪ ਟਰਬਨ ਐਵਾਰਡ ਸਾਹਿਬਜੋਤ ਸਿੰਘ ਨੌਵੀਂ ਜਮਾਤ, ਸਪੀਡ ਟਰਬਨੇਟਰ ਐਵਾਰਡ ਅਭਿਜੋਤ ਸਿੰਘ ਦਸਵੀਂ ਜਮਾਤ ਨੇ ਪ੍ਰਾਪਤ ਕੀਤੇ, ਪਰ ਅਸਲ ਜਿੱਤ ਹਰ ਉਸ ਦਿਲ ਦੀ ਸੀ ਜੋ ਅੱਜ ਆਪਣੀ ਵਿਰਾਸਤ ਨਾਲ ਹੋਰ ਵੀ ਡੂੰਘਾ ਜੁਡ਼ ਗਿਆ।