ਜਥੇਦਾਰ ਸੁਰਜੀਤ ਗੜ੍ਹੀ ਨੂੰ ਸਦਮਾ, ਭੈਣ ਦਾ ਦੇਹਾਂਤ
ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਸਦਮਾ, ਭੈਣ ਦਾ ਦੇਹਾਂਤ
Publish Date: Tue, 21 Apr 2026 05:20 PM (IST)
Updated Date: Tue, 21 Apr 2026 05:22 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ। ਜਦੋਂ ਉਨ੍ਹਾਂ ਦੀ ਵੱਡੀ ਭੈਣ ਬੀਬੀ ਜਗਜੀਤ ਕੌਰ ਸੁਪਤਨੀ ਜਗਜੀਤ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਪੁਰਾਣਾ ਰਾਜਪੁਰਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਮੌਕੇ ਸਿਵਲ ਜੱਜ ਧੂਰੀ ਰੁਪਿੰਦਰ ਕੌਰ, ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜ਼ਾਪੁਰ, ਭਾਜਪਾ ਆਗੂ ਪ੍ਰਦੀਪ ਨੰਦਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਰਾਣਾ, ਜਸਵੀਰ ਸਿੰਘ ਜੱਸੀ, ਸ਼੍ਰੋਮਣੀ ਅਕਾਲੀ ਦਲ ਬਲਾਕ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਰਾਜੂ, ਬਲਵਿੰਦਰ ਸਿੰਘ ਨੇਪਰਾਂ, ਸਰਪੰਚ ਜਗੀਰ ਸਿੰਘ ਪਹਿਰ, ਸੁਰਿੰਦਰ ਸਿੰਘ ਘੁਮਾਣਾ, ਦੀਦਾਰ ਸਿੰਘ ਗੁਰਨਾ, ਭੁਪਿੰਦਰ ਸਿੰਘ ਗੋਲੂ, ਮੰਗਤ ਸਿੰਘ ਮੰਗੂ, ਅੰਮ੍ਰਿਤਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ ਨੈਣਾਂ, ਤਰਲੋਕ ਸਿੰਘ ਘੱਗਰਸਰਾਏ, ਮੈਨੇਜਰ ਭਾਈ ਸੁਰਜੀਤ ਸਿੰਘ ਕੋਹਲੀ, ਮੈਨੇਜਰ ਭਾਈ ਭਾਗ ਸਿੰਘ, ਗੁਰਦੀਪ ਸਿੰਘ ਗੜ੍ਹੀ, ਕੁਲਵੰਤ ਸਿੰਘ ਗੜ੍ਹੀ, ਕੁਲਵਿੰਦਰ ਸਿੰਘ ਕਾਲੋਮਾਜਰਾ, ਰੋਮੀ ਅਬਰਾਵਾਂ, ਜਸਵਿੰਦਰ ਸਿੰਘ ਜ਼ੈਲਦਾਰ,ਅਮਰਜੀਤ ਸਿੰਘ ਲਿੰਕਨ, ਐਡਵੋਕੇਟ ਅਮਨ ਚੌਧਰੀ ਸਮੇਤ ਹੋਰਨਾਂ ਦੇ ਦੁਖ ਦਾ ਪ੍ਰਗਟਾਵਾ ਕੀਤਾ।