ਗੰਨਾ ਕਾਸ਼ਤਕਾਰਾਂ ਨੇ ਮਿੱਲ ਮੈਨੇਜਮੈਂਟ ਨਾਲ ਕੀਤੀ ਮੀਟਿੰਗ
ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਕਿਸਾਨਾਂ ਵੱਲੋਂ ਗੰਨੇ ਦੀ ਬਾਕਾਇਆ ਸਬਸਿਡੀ 68. 50/- ਪੈਸੇ ਲਈ ਮਿੱਲ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ। ਕਿਸਾਨਾਂ ਦੇ ਦੱਸਿਆ ਕਿ ਇਸ ਸਾਲ ਗੰਨੇ ਦੇ ਝਾੜ ਘੱਟ ਰਹਿਣ ਕਾਰਨ ਪਹਿਲਾਂ ਹੀ ਕਿਸਾਨ ਆਰਥਿਕ ਤੰਗੀ ਤੋਂ ਗੁਜਰ ਰਹੇ ਹਨ।
Publish Date: Sat, 30 May 2026 04:39 PM (IST)
Updated Date: Sat, 30 May 2026 04:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਕਿਸਾਨਾਂ ਵੱਲੋਂ ਗੰਨੇ ਦੀ ਬਾਕਾਇਆ ਸਬਸਿਡੀ 68. 50/- ਪੈਸੇ ਲਈ ਮਿੱਲ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਗਈ। ਕਿਸਾਨਾਂ ਦੇ ਦੱਸਿਆ ਕਿ ਇਸ ਸਾਲ ਗੰਨੇ ਦੇ ਝਾੜ ਘੱਟ ਰਹਿਣ ਕਾਰਨ ਪਹਿਲਾਂ ਹੀ ਕਿਸਾਨ ਆਰਥਿਕ ਤੰਗੀ ਤੋਂ ਗੁਜਰ ਰਹੇ ਹਨ। ਉਪਰੋਂ ਕਿਸਾਨਾਂ ਦੀ ਬਾਕਾਇਆ ਸਬਸਿਡੀ ਵੀ ਅਜੇ ਤੱਕ ਨਹੀਂ ਮਿਲੀ। ਕਿਸਾਨਾਂ ਨੇ ਕਿਹਾ ਕਿ ਜੇ ਇਹ ਬਾਕਾਇਆ ਪੈਸੇ ਸਰਕਾਰ ਦੁਆਰਾ ਜਲਦੀ ਨਹੀਂ ਪਾਏ ਗਏ ਤਾਂ ਕਿਸਾਨਾਂ ਨੂੰ ਮਜ਼ਬੂਰਨ ਸੰਘਰਸ਼ ਵੱਲ ਰੁਖ਼ ਕਰਨਾ ਪਵੇਗਾ। ਗੰਨਾ ਮੁਖੀ ਸੁਧੀਰ ਕੁਮਾਰ ਨੇ ਦੱਸਿਆ ਕਿ ਏਸੀਡੀਓ ਪਟਿਆਲਾ ਅਤੇ ਕੇਨ ਕਮਿਸ਼ਨਰ ਪੰਜਾਬ ਨਾਲ ਲਗਾਤਾਰ ਇਸ ਮੁੱਦੇ ਨੂੰ ਮਿੱਲ ਵੱਲੋਂ ਉਠਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਸਬਸਿਡੀ ਦੀ ਇਕ ਕਿਸ਼ਤ ਲਗਭਗ 5. 10 ਕਰੋੜ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਗਈ ਹੈ ਅਤੇ ਯਕੀਨ ਦਵਾਇਆ ਕਿ ਸਰਕਾਰ ਰਹਿੰਦੀ ਬਾਕਾਇਆ ਸਬਸਿਡੀ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਰਾਜਿੰਦਰ ਸਿੰਘ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ, ਹਰਤੇਜ਼ ਸਿੰਘ, ਜਸਵੰਤ ਸਿੰਘ, ਜਗਦੀਸ਼ ਸਿੰਘ, ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ ਤੇ ਵੱਖ-ਵੱਖ ਪਿੰਡਾਂ ਦੇ ਗੰਨਾ ਕਾਸ਼ਤਕਾਰ ਮੌਜੂਦ ਸਨ।