ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Sat, 02 May 2026 05:53 PM (IST)
Updated Date: Sat, 02 May 2026 05:56 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਾਰਾਂਦਰੀ ਪਟਿਆਲਾ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਜ ਸੇਵਿਕਾ ਡੀਬੀਜੀ ਮੈਂਬਰ ਸ਼ਵੇਤਾ ਜਿੰਦਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-2 ਖੇਡਾਂ ਵੱਲ ਰੁਝਾਣ ਵਧਾਉਣ ਲਈ ਵੀ ਕਿਹਾ। ਯੋਗ ਗੁਰੂ ਅਸ਼ੋਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਵੇਰੇ 5 ਵਜੇ ਉੱਠ ਕੇ ਕਸਰਤ ਕਰਨ ਦੀ ਆਦਤ ਪਾਉਣ ਲਈ ਕਿਹਾ। ਡਾ. ਰਾਕੇਸ਼ ਵਰਮੀ ਨੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਅਤੇ ਨੀਰਜ, ਰਿਹਾਨ, ਵਰਸ਼ਾ, ਮਾਨਸੀ, ਸ਼ਿਵਾਨੀ, ਸ਼ਹਿਬਾਜ, ਨੇਹਾ, ਅਮਨ, ਫਰਹੀਨ, ਅਨਿਕੇਤ, ਕੁਦਰਤ, ਰੀਆ, ਸੂਨੈਨਾ, ਹਿਮਾਨੀ, ਅਨਮੋਲ, ਆਰਤੀ, ਸੁਨੇਹਾ, ਗੋਲਡੀ, ਜਾਨਵੀ, ਕ੍ਰਿਸ਼ਨਾ, ਪ੍ਰਿਆ, ਨੈਨਾ, ਅਰਸ਼ਦੀਪ ਸਿੰਘ, ਸੌਰਵ, ਅਨਨਿਆ, ਏਕਮ, ਹਰਸ਼, ਹੀਰਤ, ਤੇਜਸ, ਆਯੁਸ਼, ਹਰਮਨ, ਕਾਇਰਵ, ਗਾਇਤਰੀ ਨੇ ਸਕੂਲ ਵਿੱਚ ਪਹਿਲੀ, ਦੂਜੀ, ਤੀਜੀ, ਪੁਜ਼ੀਸ਼ਨ ਹਾਸਲ ਕੀਤੀ ਹੈ। ਉਨ੍ਹਾਂ ਨੂੰ ਵਿਸ਼ੇਸ ਗਿਫਟ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਬਾਕੀ ਵਿਦਿਆਰਥੀਆਂ ਨੂੰ ਇਨ੍ਹਾਂ ਹੋਣਹਾਰ ਸਾਥੀਆਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸਕੂਲ ਮੁੱਖੀ ਹਰਦੀਪ ਕੌਰ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਨੇ ਆਪਣੇ ਸਾਥੀ ਅਧਿਆਪਕਾਂ ਵੱਲੋਂ ਕਰਵਾਈ ਗਈ ਅਣਥਕ ਮਿਹਨਤ ਨੂੰ ਦਿੱਤਾ। ਇਸ ਮੌਕੇ ਵਿਦਿਆਥੀਆਂ ਵੱਲੋਂ ਬਹੁਤ ਹੀ ਸੁੰਦਰ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਇਹ ਜਾਣਕਾਰੀ ਅਸ਼ੋਕ ਸ਼ਰਮਾ ਨੇ ਦਿੱਤੀ ।