ਰੂਹ ਕੰਬਾਊ ਘਟਨਾ: ਆਵਾਰਾ ਕੁੱਤਿਆਂ ਨੇ 3 ਸਾਲ ਦੀ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮਾਰਿਆ
ਖਮਾਣੋਂ ਦੇ ਨਜ਼ਦੀਕੀ ਪਿੰਡ ਲਖਨਪੁਰ ਵਿੱਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਬੜੀ ਬੇਰਹਿਮੀ ਨਾਲ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ ਮਨੀਸ਼ਾ ਕੁਮਾਰੀ ਵਜੋਂ ਹੋਈ ਹੈ, ਜੋ ਪਿੰਡ ਲਖਨਪੁਰ ਦੇ ਨੰਬਰਦਾਰ ਜਰਨੈਲ ਸਿੰਘ ਦੀ ਮੋਟਰ 'ਤੇ ਰਹਿੰਦੀ ਸੀ। ਇਸ ਖ਼ੌਫਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
Publish Date: Sat, 07 Mar 2026 03:27 PM (IST)
Updated Date: Sat, 07 Mar 2026 03:32 PM (IST)
ਦੀਪਕ ਸੂਦ, ਫਤਿਹਗੜ੍ਹ ਸਾਹਿਬ। ਖਮਾਣੋਂ ਦੇ ਨਜ਼ਦੀਕੀ ਪਿੰਡ ਲਖਨਪੁਰ ਵਿੱਚ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਬੜੀ ਬੇਰਹਿਮੀ ਨਾਲ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ ਮਨੀਸ਼ਾ ਕੁਮਾਰੀ ਵਜੋਂ ਹੋਈ ਹੈ, ਜੋ ਪਿੰਡ ਲਖਨਪੁਰ ਦੇ ਨੰਬਰਦਾਰ ਜਰਨੈਲ ਸਿੰਘ ਦੀ ਮੋਟਰ 'ਤੇ ਰਹਿੰਦੀ ਸੀ। ਇਸ ਖ਼ੌਫਨਾਕ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਬੱਚੀ ਦੇ ਪਿਤਾ ਛੋਟੂ ਰਾਮ ਨੇ ਦੱਸਿਆ ਕਿ ਉਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਨੰਬਰਦਾਰ ਦੀ ਮੋਟਰ 'ਤੇ ਰਹਿ ਰਹੇ ਹਨ। ਮਨੀਸ਼ਾ ਕੁਮਾਰੀ ਜਦੋਂ ਮੋਟਰ ਤੋਂ ਪਾਣੀ ਲੈਣ ਲਈ ਗਈ, ਤਾਂ ਉਹ ਦੂਜੇ ਬੱਚਿਆਂ ਤੋਂ ਵਿਛੜ ਗਈ। ਇਸੇ ਦੌਰਾਨ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੱਚੀ ਦੀ ਜਾਨ ਚਲੀ ਗਈ।
ਸਾਬਕਾ ਸੰਮਤੀ ਮੈਂਬਰ ਵਿਸ਼ਮਜੀਤ ਸਿੰਘ ਲਖਨਪੁਰ, ਸਾਬਕਾ ਸਰਪੰਚ ਹਰਭਜਨ ਸਿੰਘ ਗਰਚਾ ਅਤੇ ਕਿਸਾਨ ਆਗੂ ਲਖਬੀਰ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਮੰਡੇਰਾ ਵਿੱਚ ਹੱਡਾ ਰੋੜੀ ਹੈ, ਜਿੱਥੇ ਵੱਡੀ ਗਿਣਤੀ ਵਿੱਚ ਖੂੰਖਾਰ ਕੁੱਤੇ ਰਹਿੰਦੇ ਹਨ। ਇਹ ਕੁੱਤੇ ਅਕਸਰ ਉੱਥੋਂ ਲੰਘਣ ਵਾਲੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣ।