ਧਾਰਮਿਕ ਖਿਆਲਾਂ ਦੇ ਧਾਰਨੀ ਸਨ ਮਾਤਾ ਬਿਮਲਾ ਦੇਵੀ ਗੋਇਲ
ਭੋਗ ਤੇ ਵਿਸ਼ੇਸ਼ ਧਾਰਮਿਕ ਖਿਆਲਾਂ ਦੇ ਧਾਰਨੀ ਸਨ ਮਾਤਾ ਬਿਮਲਾ ਦੇਵੀ ਗੋਇਲ
Publish Date: Sat, 02 May 2026 04:23 PM (IST)
Updated Date: Sun, 03 May 2026 04:06 AM (IST)

ਭੋਗ ’ਤੇ ਵਿਸ਼ੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਲਹਿਰਾ ਪ੍ਰੈਸ ਕਲੱਬ ਦੇ ਚੇਅਰਮੈਨ ਪੱਤਰਕਾਰ ਸ਼ੰਭੂ ਗੋਇਲ ਤੇ ਰਾਮ ਲਾਲ ਗੋਇਲ ਦੇ ਮਾਤਾ ਬਿਮਲਾ ਦੇਵੀ ਗੋਇਲ (95) ਸਬੰਧੀ “ਪ੍ਰੇਰਨਾ ਦਿਵਸ” ਅੱਜ 3 ਮਈ ਨੂੰ ਸ਼ਰਧਾ ਤੇ ਸਤਿਕਾਰ ਪੂਰਵਕ ਸਵੇਰੇ 11:15 ਵਜੇ ਤੋਂ ਦੁਪਹਿਰ 1:15 ਵਜੇ ਤੱਕ ਸਥਾਨਕ ਸੌਰਵ ਕੰਪਲੈਕਸ ਲਹਿਰਾਗਾਗਾ ਵਿਖੇ ਆਯੋਜਿਤ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਮਾਤਾ ਬਿਮਲਾ ਦੇਵੀ, ਧਰਮਪਤਨੀ ਸਵਰਗਵਾਸੀ ਚਾਨਣ ਰਾਮ ਗੋਇਲ, ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਆਪਣੇ ਪਿੱਛੇ ਚਾਰ ਧੀਆਂ,ਦੋ ਪੁੱਤਰ, ਤਿੰਨ ਪੋਤੇ, ਤਿੰਨ ਪੋਤੀਆਂ, ਦੋ ਪੜਪੋਤੇ ਤੋਂ ਇਲਾਵਾ ਦੋਹਤੇ, ਦੋਹਤੀਆਂ, ਪੜਦੋਹਤੇ ਪਰਦੋਹਤੀਆਂ ਦਾ ਹੱਸਦਾ ਵਸਦਾ ਪਰਿਵਾਰ ਛੱਡ ਕੇ ਇਸ ਨਿਰੰਕਾਰ ਵਿੱਚ ਲੀਨ ਹੋ ਗਏ ਹਨ। ਉਨ੍ਹਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਇਸ ਪ੍ਰੇਰਨਾ ਦਿਵਸ ਦੌਰਾਨ ਪੂਜਨੀਯ ਵਿਜੇ ਧੀਰ ਜੀ ਗਿਆਨ ਪ੍ਰਚਾਰਕ (ਪਟਿਆਲਾ ਵਾਲੇ) ਵੱਲੋਂ ਸਤਿਸੰਗ ਕੀਤਾ ਜਾਵੇਗਾ। ਜਿਸ ਵਿੱਚ ਨਿਰੰਕਾਰ ਪਰਮਾਤਮਾ ਦੀ ਚਰਚਾ ਤੋਂ ਇਲਾਵਾ ਮਾਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ। ਸਮਾਗਮ ਉਪਰੰਤ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ। ਪਰਿਵਾਰ ਵੱਲੋਂ ਸਾਰੇ ਸਨੇਹੀਆਂ, ਮਿੱਤਰਾਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ, ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਮਾਤਾ ਬਿਮਲਾ ਦੇਵੀ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ।