ਸ਼ਨੀ ਮੰਦਰ ਹਮਾਯੂੰਪੁਰ ਸਰਹਿੰਦ ਵਿਖੇ ਸੋਲਰ ਸਿਸਟਮ ਲਗਵਾਇਆ
ਸ਼ਨੀ ਮੰਦਰ ਹਮਾਯੂੰਪੁਰ ਸਰਹਿੰਦ ਵਿਖੇ ਸੋਲਰ ਸਿਸਟਮ ਲਗਵਾਇਆ
Publish Date: Wed, 25 Mar 2026 06:34 PM (IST)
Updated Date: Wed, 25 Mar 2026 06:38 PM (IST)
ਫ਼ੋਟੋ ਕੈਪਸ਼ਨ : 13 ਮੰਦਰ ਪ੍ਰਧਾਨ ਮਮਤਾ ਰਾਣੀ, ਕੌਂਸਲਰ ਆਸ਼ਾ ਰਾਣੀ ਨਵੇਂ ਲੱਗੇ ਸੋਲਰ ਸਿਸਟਮ ਦਾ ਉਦਘਾਟਨ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼ਨੀ ਮੰਦਰ ਹਮਾਯੂੰਪਰ ਸਰਹਿੰਦ ਵਿਖੇ ਕੌਂਸਲਰ ਆਸ਼ਾ ਰਾਣੀ ਵੱਲੋਂ 5 ਕਿੱਲੋਵਾਟ ਦਾ ਸੋਲਰ ਸਿਸਟਮ ਲਗਵਾਇਆ ਗਿਆ। ਜਿਸ ਦਾ ਉਦਘਾਟਨ ਮੰਦਰ ਪ੍ਰਧਾਨ ਮਮਤਾ ਰਾਣੀ ਵੱਲੋਂ ਕੀਤਾ ਗਿਆ। ‘ਆਪ’ ਆਗੂ ਰਮੇਸ਼ ਕੁਮਾਰ ਸੋਨੂੰ ਨੇ ਦੱਸਿਆ ਕਿ ਕੌਂਸਲਰ ਆਸ਼ਾ ਰਾਣੀ ਦੇ ਯਤਨਾਂ ਸਦਕਾ ਵਿਧਾਇਕ ਲਖਬੀਰ ਸਿੰਘ ਰਾਏ ਜੀ ਦੀ ਯੋਗ ਅਗਵਾਈ ਦੇ ਵਿਚ ਵਾਰਡ ਦਾ ਸਰਬ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਸ਼ਨੀ ਮੰਦਰ ਸਰਹਿੰਦ ਨੂੰ ਪੰਜ ਕਿੱਲੋ ਵਾਟ ਦਾ ਸੋਲਰ ਸਿਸਟਮ ਮੁਹੱਈਆ ਕਰਵਾਇਆ ਗਿਆ ਹੈ। ਮੰਦਰ ਪ੍ਰਧਾਨ ਮਮਤਾ ਰਾਣੀ ਨੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਕੌਂਸਲਰ ਆਸ਼ਾ ਰਾਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਜੋ ਵੀ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੂਰਾ ਕਰਕੇ ਦਿਖਾਇਆ ਗਿਆ ਹੈ। ਅਸੀਂ ਇਨ੍ਹਾਂ ਦੇ ਹਮੇਸ਼ਾ ਰਿਣੀ ਰਹਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨ ਪੁਰੀ, ਪੰਕਜ ਪੁਰੀ, ਜੋਨੀ, ਪੂਨਮ, ਜੋਤੀ, ਦੀਪੂ, ਸਾਵਨ, ਡੋਲੀ, ਕਾਲੀਆ, ਵਿਕੀ, ਵੰਸ਼, ਪਾਰਸ, ਭੋਲੀ, ਗੋਨੀ, ਧਰਮਾ, ਜੈਦੇਵ ਆਦਿ ਵੀ ਮੌਜੂਦ ਸਨ।