ਨਸ਼ਿਆ ਦਾ ਮਾਰੂ ਪ੍ਰਵਾਵਾਂ ਬਾਰੇ ਨਾਟਕ ਰਾਹੀ ਕੀਤਾ ਜਾਗਰੂਕ
ਨਸ਼ਿਆ ਦਾ ਮਾਰੂ ਪ੍ਰਵਾਵਾਂ ਬਾਰੇ ਨਾਟਕ ਰਾਹੀ ਕੀਤਾ ਜਾਗਰੂਕ
Publish Date: Sun, 10 May 2026 04:28 PM (IST)
Updated Date: Sun, 10 May 2026 04:30 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਲੜਾਂਗੇ ਸਾਥੀ ਥਿਏਟਰ ਗਰੁੱਪ ਪਟਿਆਲਾ ਵੱਲੋਂ ਉਹ ਚਲਾ ਗਿਆ ਨਾਟਕ ਨੌਰਥ ਜ਼ੋਨ ਕਲਚਰ ਪਟਿਆਲਾ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਨਾਟਕ ਦੇ ਲਿਖਾਰੀ ਨਿਰਦੇਸ਼ਕ ਅਨਾਇਤ ਅਲੀ ਹਨ, ਜਿਨ੍ਹਾਂ ਨੇ ਆਪਣੀ ਪੂਰੀ ਟੀਮ ਨਾਲ ਨਾਟਕ ਨੂੰ ਅੱਗੇ ਤੋਰਿਆ ਅਤੇ ਦੱਸਿਆ ਕਿ ਇਹ ਨਾਟਕ ਸਾਡੇ ਪੰਜਾਬ ਦੇ ਹਾਲਾਤ ਅਤੇ ਨਸ਼ਿਆਂ ਨੂੰ ਰੋਕਣ ਲਈ ਤਿਆਰ ਕੀਤਾ ਗਿਆ। ਇਸ ਨਾਟਕ ’ਚ 12 ਵਿਦਿਆਰਥੀ ਕੰਮ ਕਰਦੇ ਹਨ ਜਿਹੜੇ ਪੰਜਾਬ ਦੇ ਵੱਖ ਵੱਖ ਕੋਨਿਆ ਵਿਚ ਕੰਮ ਕਰਦੇ ਹਨ। ਇਸ ਮੌਕੇ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਨਾਟਕ ਨੂੰ ਦੇਖਣ ਵੱਖ-ਵੱਖ ਪਿੰਡਾਂ ਤੋਂ ਆਏ ਦੋ ਸੋ ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਸੰਦੀਪ ਕੋਟੀ, ਗੁਰਪਿਆਰ ਸਿੰਘ, ਨਿਸ਼ਾਂਤ ਕੁਮਾਰ, ਸਿਮਰਨ ਕੌਰ, ਭੁਪਿੰਦਰ ਮੈਮ, ਮੀਨੂ ਸਕਸੈਨਾ, ਆਸੀਸਪ੍ਰੀਤ ਕੌਰ ਰਾਹੀ, ਕਿ੍ਸਨ ਸਿੰਘ, ਜਸ਼ਨਪ੍ਰੀਤ ਸਿੰਘ,ਸੁਰਦੀਪ ਬਾਪਲਾ, ਆਕਾਸ਼ ਦੀਪੂ ਆਦਿ ਹਾਜ਼ਰ ਸਨ।