ਵਣ ਕਾਮਿਆਂ ਦੀ ਸੰਗਰੂਰ ’ਚ ਰੋਸ ਰੈਲੀ 12 ਨੂੰ
ਵਣ ਕਾਮਿਆਂ ਦੀ ਸੰਗਰੂਰ ਵਿੱਚ ਰੋਸ ਰੈਲੀ ਮਿਤੀ 12ਮਈ ਨੂੰ
Publish Date: Wed, 06 May 2026 04:22 PM (IST)
Updated Date: Wed, 06 May 2026 04:23 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਵਣ ਵਿਭਾਗ ਦੇ ਅੰਦਰ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ, ਵਿੱਤਕਰੇ ਦੀ ਭਾਵਨਾਵਾਂ ਨਾਲ ਕੱਚੇ ਕਾਮਿਆਂ ’ਚੋਂ ਯੂਨੀਅਰ ਕਾਮਿਆਂ ਨੂੰ ਮਿਤੀ 16 ਮਈ 2023ਦੇ ਲਾਭ ਦਿੱਤੇ ਗਏ ਹਨ ਤੇ ਪੱਖਪਾਤ ਨਾਲ ਏਰੀਅਰ ਬਕਾਇਆ ਦਿੱਤਾ ਗਿਆ ਹੈ। ਪੁਰਾਣੇ ਲੰਮੇ ਸਮੇਂ ਤੋਂ ਵਿਭਾਗ ’ਚ ਸੇਵਾਵਾਂ ਨਿਭਾ ਰਹੇ ਦਹਾਕਿਆਂ ਤੱਕ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ ਅਣਗੌਲਿਆ ਹੈ, ਕੋਈ ਛੂਟ ਨਹੀਂ ਦਿੱਤੀ ਗਈ। ਨਾ ਸਰਕਾਰ ਵਲੋਂ ਜਾਰੀ ਪਾਲਸੀ ਦੇ ਕੋਈ ਲਾਭ ਦਿੱਤੇ ਗਏ ਸਨ। ਜਿਸ ਕਰਕੇ ਸਾਰੇ ਜੰਗਲਾਤ ਵਿਭਾਗ ਦੇ ਦਿਹਾੜੀਦਾਰ ਕਾਮਿਆਂ ਅੰਦਰ ਬਹੁਤ ਜ਼ਿਆਦਾ ਰੋਸ ਹੈ। ਇਨ੍ਹਾਂ ਵਲੋਂ ਇਨਸਾਫ਼ ਨੂੰ ਲੈ ਆਪਣੇ ਹੱਕਾਂ ਨੂੰ ਲੈ ਕੇ ਮਿਤੀ 12 ਮਈ 2026 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿੱਚ ਰੋਸ ਰੈਲੀ ਕਰਨ ਉਪਰੰਤ ਅਗਲਾ ਸੰਘਰਸ਼ ਹੋਰ ਤਿੱਖਾ ਕਰਨ ਲਈ ਸੂਬਾ ਆਗੂ ਬਲਵੀਰ ਸਿੰਘ ਮੰਡੌਲੀ, ਸੂਬਾ ਸਕੱਤਰ ਵੀਰਪਾਲ ਸਿੰਘ ਲੂੰਬਾ, ਮਨਤੇਜ ਸਿੰਘ ਮੋਹਾਲੀ, ਮੇਜਰ ਸਿੰਘ ਬਹੇੜ, ਹਰਪ੍ਰੀਤ ਸਿੰਘ ਲੋਚਮਾ, ਜਗਜੀਵਨ ਸਿੰਘ ਸੰਗਰੂਰ, ਜੋਗਿੰਦਰ ਸਿੰਘ ਆਦਿ ਦੀ ਅਗਵਾਈ ਹੇਠ ਲਾਮਬੰਦ ਹੋ ਕੇ ਤਿੱਖਾ ਸੰਘਰਸ ਕੀਤਾ ਜਾਵੇਗਾ ਜਿਸਦੇ ਨਿਕਲਣ ਵਾਲੇ ਸਾਰੇ ਸਿੱਟਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।