20 ਫੁੱਟ ਦੀ ਗਲੀ ਵਿਚ ਬਣਾਇਆ ਸਾਢੇ 8 ਫੁੱਟ ਦਾ ਰੈਂਪ
20 ਫੁੱਟ ਦੀ ਗਲੀ ਵਿਚ ਬਣਾਇਆ ਸਾਢੇ 8 ਫੁੱਟ ਦਾ ਰੈਂਪ
Publish Date: Sun, 03 May 2026 04:30 PM (IST)
Updated Date: Sun, 03 May 2026 04:32 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਪਿੰਡ ਸੂਲਰ ਦੀ ਗਰੀਨ ਇਨਕਲੇਵ ਕਾਲੋਨੀ ’ਚ ਇਕ ਵਿਅਕਤੀ ਵਲੋਂ ਅੱਧੀ ਗਲੀ ਬਣਾਏ ਗਏ ਰੈਂਪ ਨਾਲ ਹੀ ਰੋਕ ਦਿੱਤੀ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਗਰੀਨ ਇਨਕਲੇਵ ਕਲੋਨੀ ਵਿਚ ਇਸ ਵਿਅਕਤੀ ਵਲੋਂ 20 ਫੁੱਟ ਦੀ ਗਲੀ ਵਿਚ ਸਾਢੇ 8 ਫੁੱਟ ਦਾ ਰੈਂਪ ਬਣਾ ਲਿਆ ਗਿਆ ਹੈ। ਇਸ ਨਾਲ ਅੱਧੀ ਗਲੀ ਰੁੱਕ ਗਈ। ਪਿੰਡ ਦੇ ਆਗੂ ਰਾਜਿੰਦਰ ਸਿੰਘ ਬੱਬੀ ਨੇ ਇਸ ਵਿਅਕਤੀ ਨੂੰ ਰੈਂਪ ਛੋਟਾ ਕਰਨ ਲਈ ਦੋ ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਇਸ ਨੇ ਰੈਂਪ ਛੋਟਾ ਨਾ ਕੀਤਾ ਤਾਂ ਇਸ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਾਰਵਾਈ ਕਰਵਾਈ ਜਾਵੇਗੀ। ਸੂਲਰ ਦੀ ਪੰਚਾਇਤ ਅਤੇ ਰਾਜਿੰਦਰ ਸਿੰਘ ਬੱਬੀ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰ ਦੇ ਰੈਂਪ ਢਾਈ ਫੁੱਟ ਤੋਂ ਵੱਡੇ ਨਾ ਰੱਖੇ ਜਾਣ। ਉਨ੍ਹਾਂ ਕਿਹਾ ਕਿ ਵੈਸੇ ਵੀ ਕੋਈ ਵੀ ਵਿਅਕਤੀ ਨਿਯਮਾਂ ਅਨੁਸਾਰ ਢਾਈ ਫੁੱਟ ਤੋਂ ਵੱਡਾ ਰੈਂਪ ਗਲੀ ਵਿਚ ਨਹੀਂ ਬਣਾ ਸਕਦਾ। ਵੱਡੇ ਰੈਂਪ ਬਣਾਉਣ ਨਾਲ ਲੋਕਾਂ ਨੂੰ ਹੀ ਲੰਘਣ ਵਿਚ ਮੁਸ਼ਕਿਲ ਆਉਂਦੀ ਹੈ। ਬੱਬੀ ਨੇ ਕਿਹਾ ਕਿ ਅਸੀਂ ਇਕੱਲਾ ਆਪਣਾ ਸਵਾਰਥ ਹੀ ਨਾ ਦੇਖੀਏ, ਬਲਕਿ ਆਮ ਲੋਕਾਂ ਦੀ ਸਹੂਲਤ ਦਾ ਵੀ ਖਿਆਲ ਰੱਖੀਏ।