ਨਵੀਆਂ ਸਡ਼ਕਾਂ ਬਣਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ: ਸੋਹਲ
ਹਲਕਾ ਸਨੌਰ ’ਚ ਨਵੀਆਂ ਸਡ਼ਕਾਂ ਬਣਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ: ਸਿਮਰਜੀਤ ਸੋਹਲ
Publish Date: Thu, 07 May 2026 05:10 PM (IST)
Updated Date: Fri, 08 May 2026 04:09 AM (IST)
ਜੀਐੱਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਸਨੌਰ ’ਚ ਸਡ਼ਕਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਹਲਕੇ ਦੀ ਕੋਈ ਵੀ ਸਡ਼ਕ ਟੁੱਟੀ ਨਹੀਂ ਰਹਿਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਭੁੱਨਰਹੇਡ਼ੀ ਦੇ ਵਾਇਸ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਨੇ ਜੁਲਕਾਂ ਤੋਂ ਬਿੰਜਲ ਬਣ ਰਹੀ ਨਵੀਂ ਸਡ਼ਕ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਹਲਕਾ ਸਨੌਰ ’ਚ ਵਿਕਾਸ ਦੇ ਅਨੇਕਾਂ ਕੰਮ ਚੱਲ ਰਹੇ ਹਨ। ਹਲਕਾ ਸਨੌਰ ’ਚ ਜਿੰਨੀਆਂ ਵੀ ਸਡ਼ਕਾਂ ਟੁੱਟੀਆਂ ਪਈਆਂ ਸਨ ਉਨ੍ਹਾਂ ਸਾਰੀਆਂ ਨੂੰ ਨਵਾਂ ਬਣਾਇਆ ਜਾਵੇਗਾ ਤੇ ਬਹੁਤ ਸਾਰੀਆਂ ਸਡ਼ਕਾਂ ਬਣ ਕੇ ਤਿਆਰ ਵੀ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇਗੀ ਕਿਉਂਕਿ ਪਾਰਟੀ ਵੱਲੋਂ ਵਿਕਾਸ ਦੇ ਮੁੱਦਿਆਂ ਤੇ ਚੋਣ ਲਡ਼ੀ ਜਾਵੇਗੀ। ਪੰਜਾਬ ’ਚ ਸਭ ਤੋਂ ਵੱਧ ਵਿਕਾਸ ਦਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੀ ਕਰਵਾਏ ਗਏ ਹਨ। ਇਸ ਮੌਕੇ ਨਛੱਤਰ ਸਿੰਘ ਸਰਪੰਚ ਖਾਂਸਾ, ਦੇਵ ਰਾਜ ਸਰਪੰਚ ਧਗਡ਼ੋਲੀ, ਮਲਕੀਤ ਸਿੰਘ, ਕਾਕਾ ਨੰਬਰਦਾਰ ਫਰੀਦਪੁਰ, ਸੁੱਖਾ ਅਹਿਰੂ, ਜੋਬਨਪ੍ਰੀਤ ਸਿੰਘ ਜੇ.ਈ., ਕੁਲਦੀਪ ਸਿੰਘ ਹਾਜੀਪੁਰ ਆਦਿ ਨਾਲ ਮੌਜੂਦ ਸਨ।