ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ
ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ
Publish Date: Sun, 05 Apr 2026 04:24 PM (IST)
Updated Date: Sun, 05 Apr 2026 04:28 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼ੀਤਲਾ ਮਤਾ ਮੰਦਰ ਕਮੇਟੀ ਵੱਲੋਂ 22ਵਾਂ ਸਾਲਾਨਾ ਉਤਸਵ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ਵਿਚ ਸ਼ਰਧਾਲੂ, ਵੱਖ ਵੱਖ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਮੌਜੂਦ ਸਨ। ਸ਼ਹਿਰ ਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਨੇ ਦੱਸਿਆ ਕਿ 5 ਅਪ੍ਰੈਲ ਤੋਂ ਸ੍ਰੀਮਦ ਭਾਗਵਤ ਕਥਾ ਮਹਾਂ ਪੁਰਾਣ ਦਾ ਆਰੰਭ ਕਰਵਾਇਆ ਜਾ ਰਿਹਾ ਹੈ ਜੋ 11 ਅਪ੍ਰੈਲ ਤੱਕ ਚੱਲੇਗਾ। 12 ਅਪ੍ਰੈਲ ਨੂੰ ਪਾਠ ਦਾ ਭੋਗ, ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਕਥਾ ਉਪਰੰਤ ਹਰ ਰੋਜ਼ ਭੰਡਾਰੇ ਦਾ ਆਯੋਜਨ ਵੀ ਕੀਤਾ ਜਾਵੇਗਾ। ਇਹ ਕਥਾ ਮਹੰਤ ਪ੍ਰਿਅੰਕਾ ਬਾਵਾ ਜੀ ਪਠਾਨਕੋਟ ਵਾਲੇ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਬਾਂਸਲ ਅਤੇ ਕੁਸਮ ਬਾਂਸਲ ਜੀਐਮਆਈ ਗਰੁੱਪ ਚੰਡੀਗੜ੍ਹ ਵਾਲੇ ਹੋਣਗੇ। ਕਥਾ ਦੇ ਮੁਖ ਜਜਮਾਨ ਇੰਦਰਮੋਹਨ ਸੂਦ ਅਤੇ ਇੰਦੂ ਸੂਦ ਹੁਣਗੇ। ਇਸ ਸ਼ੋਭਾ ਯਾਤਰਾ ਵਿਚ ਸੁਸ਼ੀਲ ਬਾਂਸਲ, ਰਜਨੀਸ਼ ਗਰਗ, ਹਰੀਸ਼ ਸਿੰਗਲਾ, ਜਤਿੰਦਰ ਲੁਟਾਵਾ, ਇੰਦਰ ਮੋਹਨ ਸੂਦ, ਵਿਸ਼ਾਲ ਖੁਲਰ, ਦਿਨੇਸ਼ ਪੁਰੀ, ਅਸ਼ੋਕ ਬਾਤਿਸ਼, ਦੀਪਕ ਮੜਕਨ, ਗੁਰਪਾਲ ਸਿੰਘ, ਬਲਜੀਤ ਸਿੰਘ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਸਿੰਘ ਬੋਬੀ, ਪੰਡਿਤ ਦੀਪਕ, ਅਮਿਤ ਬਾਸਲ, ਜਤਨ ਪੁਰੀ, ਧੀਰਜ, ਪੰਕਜ ਅਰੋੜਾ, ਕੁਲਦੀਪ ਡੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸ਼ਾਮਲ ਸਨ।