ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ
ਸ਼੍ਰੀ ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੱਢੀ ਸ਼ੋਭਾ ਯਾਤਰਾ
Publish Date: Sat, 04 Apr 2026 06:47 PM (IST)
Updated Date: Sat, 04 Apr 2026 06:49 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼ੀਤਲਾ ਮਾਤਾ ਮੰਦਰ ਕਮੇਟੀ ਵੱਲੋਂ 22ਵਾਂ ਸਾਲਾਨਾ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸ਼ਹਿਰ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ਵਿਚ ਸ਼ਰਧਾਲੂ, ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਮੌਜੂਦ ਸਨ। ਸ਼ਹਿਰ ਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਦਾ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਟਰੱਸਟ ਦੇ ਚੇਅਰਮੈਨ ਵਿਨੈ ਪੁਰੀ ਨੇ ਦੱਸਿਆ ਕਿ 5 ਅਪ੍ਰੈਲ ਤੋਂ ਸ਼੍ਰੀਮਦ ਭਾਗਵਤ ਕਥਾ ਮਹਾਂ ਪੁਰਾਣ ਦਾ ਆਰੰਭ ਕਰਵਾਇਆ ਜਾ ਰਿਹਾ ਹੈ ਜੋ 11 ਅਪ੍ਰੈਲ ਤੱਕ ਚੱਲੇਗਾ। 12 ਅਪ੍ਰੈਲ ਨੂੰ ਪਾਠ ਦਾ ਭੋਗ, ਹਵਨ ਤੇ ਭੰਡਾਰਾ ਕੀਤਾ ਜਾਵੇਗਾ। ਕਥਾ ਉਪਰੰਤ ਹਰ ਰੋਜ਼ ਭੰਡਾਰੇ ਵੀ ਕੀਤਾ ਜਾਵੇਗਾ। ਇਹ ਕਥਾ ਮਹੰਤ ਪ੍ਰਿਅੰਕਾ ਬਾਵਾ ਜੀ ਪਠਾਨਕੋਟ ਵਾਲੇ ਕਰਨਗੇ। ਸਮਾਗਮ ਦੇ ਮੁੱਖ ਮਹਿਮਾਨ ਪ੍ਰਦੀਪ ਬਾਂਸਲ ਤੇ ਕੁਸਮ ਬਾਂਸਲ ਜੀਐੱਮਆਈ ਗਰੁੱਪ ਚੰਡੀਗੜ੍ਹ ਵਾਲੇ ਹੋਣਗੇ। ਕਥਾ ਦੇ ਮੁੱਖ ਜਜਮਾਨ ਇੰਦਰਮੋਹਨ ਸੂਦ ਅਤੇ ਇੰਦੂ ਸੂਦ ਹੁਣਗੇ। ਇਸ ਸ਼ੋਭਾ ਯਾਤਰਾ ’ਚ ਸੁਸ਼ੀਲ ਬਾਂਸਲ, ਰਜਨੀਸ਼ ਗਰਗ, ਹਰੀਸ਼ ਸਿੰਗਲਾ, ਜਤਿੰਦਰ ਲੁਟਾਵਾ, ਇੰਦਰ ਮੋਹਨ ਸੂਦ, ਵਿਸ਼ਾਲ ਖੁਲਰ, ਦਿਨੇਸ਼ ਪੁਰੀ, ਅਸ਼ੋਕ ਬਾਤਿਸ਼, ਦੀਪਕ ਮੜਕਨ, ਗੁਰਪਾਲ ਸਿੰਘ, ਬਲਜੀਤ ਸਿੰਘ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਸਿੰਘ ਬੋਬੀ, ਪੰਡਿਤ ਦੀਪਕ, ਅਮਿਤ ਬਾਸਲ, ਜਤਨ ਪੁਰੀ, ਧੀਰਜ, ਪੰਕਜ ਅਰੋੜਾ, ਕੁਲਦੀਪ ਡੰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸ਼ਾਮਲ ਸਨ।