ਸ਼੍ਰੀ ਰਾਮਨੌਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮੰਡੀ ਗੋਬਿੰਦਗੜ੍ਹ ਚ ਸ਼੍ਰੀ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Publish Date: Sat, 28 Mar 2026 06:04 PM (IST)
Updated Date: Sat, 28 Mar 2026 06:05 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ ਮੰਡੀ ਗੋਬਿੰਦਗੜ੍ਹ : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਸ਼੍ਰੀ ਰਾਮਨੌਮੀ ਦੇ ਸ਼ੁੱਭ ਮੌਕੇ ’ਤੇ ਸ਼ਹਿਰ ਦੇ ਧਾਰਮਿਕ ਸੰਗਠਨ ਸ਼੍ਰੀ ਹਰੀ ਕਥਾ ਸੰਮਤੀ ਵੱਲੋਂ ਸਥਾਨਕ ਸ਼੍ਰੀ ਰਾਮ ਮੰਦਿਰ ਵਿਖੇ ਇੱਕ ਸ਼ਾਨਦਾਰ ਜਸ਼ਨ ਮਨਾਇਆ ਗਿਆ। ਇਹ ਸਮਾਗਮ ਸ਼੍ਰੀ ਹਰੀ ਕਥਾ ਸਮਿਤੀ ਦੇ ਮੁੱਖ ਸਰਪ੍ਰਸਤ ਪ੍ਰਕਾਸ਼ ਚੰਦ ਗਰਗ, ਚੇਅਰਮੈਨ ਡਾ. ਮਨਮੋਹਨ ਕੌਸ਼ਲ, ਪ੍ਰਧਾਨ ਸ਼ਰਨ ਦਾਸ ਮਿੱਤਲ, ਸੀਨੀਅਰ ਵਾਈਸ ਚੇਅਰਮੈਨ ਰਾਜ ਗੋਇਲ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਜਿਸ ਦਾ ਸ਼ੁੱਭਆਰੰਭ ਮੁੱਖ ਮਹਿਮਾਨ ਪ੍ਰਸਿੱਧ ਉਦਯੋਗਪਤੀ ਨਾਰਾਇਣ ਸਿੰਗਲਾ ਵੱਲੋਂ ਆਪਣੀ ਪਤਨੀ ਸ਼ਸ਼ੀ ਸਿੰਗਲਾ ਦੇ ਨਾਲ ਜੋਤ ਜਗ੍ਹਾ ਕੇ ਕੀਤਾ। ਜਦੋਂਕਿ ਵਿਜਯੰਤ ਬਾਂਸਲ ਰਿਮਟ ਗਰੁੱਪ ਦੇ ਮਾਤਾ ਨੀਨਾ ਬਾਂਸਲ, ਸੰਜੀਵ ਸੂਦ ਰਾਇਲ ਗਰੁੱਪ, ਨਵੀਨ ਜਿੰਦਲ ਸਦਾਸ਼ਿਵ, ਡਾ. ਜ਼ੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ, ਬਲਬੀਰ ਸਿੰਘ ਚਾਨੇ ਬੀਐੱਸ ਪ੍ਰੀਸੀਜ਼ਨ ਮਸ਼ੀਨ ਪ੍ਰਾਈਵੇਟ ਲਿਮਟਿਡ ਅਤੇ ਨਰੇਸ਼ ਮਿੱਤਲ ਬੈਂਟੈਕਸ ਪ੍ਰਾਈਵੇਟ ਲਿਮਟਿਡ, ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ, ਨਵੀਨ ਜਿੰਦਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸ਼੍ਰੀ ਰਾਧਾ ਅਸ਼ਟਮੀ ਮੰਡਲ ਦੀ ਆਸ਼ੂ ਸਤੀਜਾ ਵੱਲੋਂ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼੍ਰੀ ਰਾਮ ਜੀ ਦੀ ਝਾਕੀ ਨੂੰ ਵਿਸ਼ੇਸ਼ ਤੌਰ ’ਤੇ ਇੱਕ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਸੀ, ਜਿਸ ਅੱਗੇ ਸ਼ਰਧਾਲੂਆਂ ਨੇ ਆਪਣੇ ਸਿਰ ਝੁਕਾਏ ਅਤੇ ਭਗਵਾਨ ਰਾਮ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸ਼ਹਿਰ ਦੇ ਕਈ ਪ੍ਰਮੁੱਖ ਉਦਯੋਗਪਤੀ, ਸਮਾਜ ਸੇਵਕ ਅਤੇ ਸਮਾਜਿਕ ਆਗੂ ਵੀ ਸਮਾਗਮ ਵਿੱਚ ਸ਼ਾਮਲ ਹੋਏ।