ਸ਼੍ਰੀ ਹਨੂੰਮਾਨ ਪ੍ਰਗਟ ਉਤਸਵ ਮਨਾਇਆ
ਸ੍ਰੀ ਹਨੂੰਮਾਨ ਪ੍ਰਗਟ ਉਤਸਵ ਮਨਾਇਆ
Publish Date: Fri, 03 Apr 2026 07:22 PM (IST)
Updated Date: Fri, 03 Apr 2026 07:25 PM (IST)

ਪੱਤਰ, ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੀ ਹਨੂੰਮਾਨ ਸੇਵਾ ਦਲ ਸਰਹਿੰਦ ਵੱਲੋਂ 25ਵਾਂ ਸ਼੍ਰੀ ਹਨੂੰਮਾਨ ਪ੍ਰਗਟ ਉਤਸਵ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਹਨੂੰਮਾਨ ਭਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸ਼੍ਰੀ ਹਨੂੰਮਾਨ ਸੇਵਾ ਦਲ ਸਰਹਿੰਦ ਵੱਲੋਂ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਸ਼੍ਰੀ ਹਨੂੰਮਾਨ ਸੇਵਾ ਦਲ ਸਰਹਿੰਦ ਪਿਛਲੇ 25 ਸਾਲਾਂ ਤੋਂ ਉਕਤ ਕਾਰਜ ਨੂੰ ਕਰਦਾ ਆ ਰਿਹਾ ਹੈ। ਇਸ ਮੌਕੇ ਪ੍ਰਸਿੱਧ ਕਥਾਵਾਚਕ ਅਤੇ ਕੀਰਤਨ ਵਾਚਕ ਸਰਹਿੰਦ ਜੀ ਦੀ ਉਸਤਤ ਕਰਦੇ ਹਨ। ਸ਼੍ਰੀ ਹਨੂੰਮਾਨ ਸੇਵਾ ਦਲ ਸਰਹਿੰਦ ਹਨੂਮਾਨ ਚਾਲਿਸਾ ਸਬੰਧੀ ਪੇਪਰ ਕਰਵਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਜਾਗਰੂਕ ਕਰਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼ਸ਼ੀ ਉੱਪਲ, ਰੋਹਿਤ ਸ਼ਰਮਾ, ਪ੍ਰਦੀਪ ਸੂਦ, ਰਕੇਸ਼ ਗੁਪਤਾ, ਬਿਨੇ ਗੁਪਤਾ, ਕਮਲੇਸ਼ ਵਰਮਾ, ਡਾ ਅਰੁਣ ਉੱਪਲ, ਨਿਧੀ ਉੱਪਲ, ਕਾਜਲ ਸੂਦ, ਤਰੁਣ ਅਗਰਵਾਲ, ਸੋਨੀਆ ਰਾਣੀ, ਸਵੀਤਾ ਸੂਦ, ਸੁਚੇਤਾ ਸੂਦ, ਜਤਿੰਦਰ ਸੂਦ, ਗਿਆਨ ਚੰਦ ਸੂਦ, ਗੌਰਵ, ਰਣਜੀਤ ਸ਼ਰਮਾ, ਰਾਜ ਕੁਮਾਰ, ਇੰਦਰਾ, ਦੀਪਕ ਕੌਸ਼ਲ, ਐਡਵੋਕੇਟ ਰਾਜੇਸ਼ ਉਪਲ ਪ੍ਰਧਾਨ ਆੜਤੀ ਐਸੋਸੀਏਸ਼ਨ ਮੂਲੇਪੁਰ, ਰਾਜੇਸ਼ ਉੱਪਲ, ਨਰਿੰਦਰ ਪੁਰੀ, ਰਾਜਨ ਗੁਪਤਾ, ਬਦਰੀਨਾਥ ਆਦਿ ਵੀ ਮੌਜੂਦ ਸਨ।