ਜਰੂਰੀ) ਅਕਾਲੀ ਦਲ ਹੀ ਸਹੀ ਅਰਥਾਂ ’ਚ ਪੰਜਾਬ ਦੇ ਹੱਕਾਂ ਦੀ ਪਾਰਟੀ : ਭੁੱਟਾ
ਸ਼੍ਰੋਮਣੀ ਅਕਾਲੀ ਦਲ ਹੀ ਸਹੀ ਅਰਥਾਂ ਵਿਚ ਪੰਜਾਬ ਦੇ ਹੱਕਾਂ ਦੀ ਰਾਖੀ ਪਾਰਟੀ: ਬਲਜੀਤ ਸਿੰਘ ਭੁੱਟਾ
Publish Date: Wed, 11 Mar 2026 05:22 PM (IST)
Updated Date: Wed, 11 Mar 2026 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਢੋਲਾਂ ਤੇ ਤਲਾਣੀਆਂ ਵਿਖੇ ਨੁੱਕੜ ਮੀਟਿੰਗ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਪਿੰਡਾਂ ਦੇ ਮੋਹਤਬਰ ਵਿਆਕਤੀਆਂ ਨੇ ਭੁੱਟਾ ਨੂੰ ਸਨਮਾਨਿਤ ਵੀ ਕੀਤਾ। ਮੀਟਿੰਗ ਦੌਰਾਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਉਣ ਲਈ ਪਾਰਟੀ ਨਾਲ ਜੁੜਨ। ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਵਿਚ ਦਿਨੋਂ-ਦਿਨ ਵਿਗੜ ਰਹੇ ਮਾਹੌਲ ਕਾਰਨ ਲੋਕ ਚਿੰਤਿਤ ਹਨ ਅਤੇ ਹੁਣ ਉਹ ਮਜ਼ਬੂਤ ਅਤੇ ਤਜਰਬੇਕਾਰ ਨੇਤ੍ਰਿਤਵ ਦੀ ਲੋੜ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸਂ ਮੌਕੇ ਮੇਜਰ ਸਿੰਘ ਢੋਲਾਂ, ਨੇਤਰ ਸਿੰਘ ਢੋਲਾ, ਗੁਰਵੰਤ ਸਿੰਘ ਢੋਲਾ, ਗੁਰਵੀਰ ਸਿੰਘ ਢੋਲਾ, ਅਵਤਾਰ ਸਿੰਘ ਬਰਾਸ, ਸੁਖਵਿੰਦਰ ਸਿੰਘ ਬਰਾਸ, ਸਰਕਲ ਪ੍ਰਧਾਨ ਖੇੜਾ ਗੁਰਦੀਪ ਸਿੰਘ ਢੋਲਾਂ, ਪਰਮਜੀਤ ਸਿੰਘ ਢੋਲਾ, ਸੁਰਿੰਦਰ ਸਿੰਘ ਢੋਲਾਂ, ਸੁਖਵਿੰਦਰ ਸਿੰਘ ਢੋਲਾ, ਬਲਵਿੰਦਰ ਸਿੰਘ ਢੋਲਾ, ਗੁਰਨਾਮ ਸਿੰਘ ਢੋਲਾਂ, ਗੁਰਬਾਜ ਸਿੰਘ ਢੋਲਾ, ਮਨਪ੍ਰੀਤ ਸਿੰਘ ਢੋਲਾਂ, ਗੁਰਮੁਖ ਸਿੰਘ ਢੋਲਾ, ਲਖਬੀਰ ਸਿੰਘ ਢੋਲਾ, ਅਮਰਜੀਤ ਸਿੰਘ ਢੋਲਾ, ਜਸਵਿੰਦਰ ਸਿੰਘ ਢੋਲਾ, ਰਮਨਦੀਪ ਸਿੰਘ ਢੋਲਾ, ਗੁਰਵਿੰਦਰ ਸਿੰਘ ਢੋਲਾ, ਕਰਮਜੋਤ ਸਿੰਘ ਢੋਲਾ, ਧਰਮਿੰਦਰ ਸਿੰਘ ਵੈਦ ਤਲਾਣੀਆਂ, ਐਡਵੋਕੇਟ ਯਾਦਵਿੰਦਰ ਸਿੰਘ ਤਲਾਣੀਆਂ, ਕਿਰਪਾਲ ਸਿੰਘ ਤਲਾਣੀਆਂ, ਬਲਵਿੰਦਰ ਸਿੰਘ ਤਲਣੀਆ, ਬਲਜੀਤ ਸਿੰਘ ਮਾਵੀ ਤਲਾਣੀਆਂ, ਅਵਤਾਰ ਸਿੰਘ ਮਾਵੀ ਤਲਾਣੀਆਂ, ਸਰਬਜੀਤ ਸਿੰਘ ਤਲਾਣੀਆਂ, ਕਮਲਜੀਤ ਸਿੰਘ ਤਲਾਣੀਆਂ, ਮੰਗਾ ਸਿੰਘ ਤਲਾਣੀਆਂ, ਗੁਰਮੀਤ ਸਿੰਘ ਤਲਾਣੀਆਂ, ਬਲਪ੍ਰੀਤ ਸਿੰਘ ਤਲਾਣੀਆਂ, ਜਸਵਿੰਦਰ ਸਿੰਘ ਤਲਾਣੀਆਂ, ਲਖਵਿੰਦਰ ਸਿੰਘ ਤਰਾਣੀਆਂ, ਦਲਜੀਤ ਸਿੰਘ ਤਲਾਣੀਆਂ, ਹਰਪ੍ਰੀਤ ਸਿੰਘ ਤਲਾਣੀਆਂ, ਜਸਵੰਤ ਸਿੰਘ ਤਲਾਣੀਆਂ, ਹਰਚੰਦ ਸਿੰਘ ਯੂਐਸਏ, ਸਵਰਨ ਸਿੰਘ ਮਾਵੀ ਤਲਾਣੀਆਂ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਤਲਾਣੀਆਂ ਮੌਜੂਦ ਸਨ।