ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ, ਕਈ ਨੌਜਵਾਨ ਪਾਰਟੀ ’ਚ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ, ਕਈ ਨੌਜਵਾਨ ਪਾਰਟੀ ’ਚ ਸ਼ਾਮਿਲ
Publish Date: Fri, 08 May 2026 06:18 PM (IST)
Updated Date: Fri, 08 May 2026 06:20 PM (IST)

ਕੰਗ, ਪੰਜਾਬੀ ਜਾਗਰਣ, ਖਮਾਣੋਂ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਬਡਲਾ ਦੀ ਪ੍ਰਧਾਨਗੀ ਹੇਠ ਖਾਲਸਾ ਸਵੀਟ ਰਾਣਵਾਂ ਵਿਖੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਨੇ ਦੱਸਿਆ ਕਿ ਮੀਟਿੰਗ ’ਚ ਰਾਜਸੀ ਮਾਮਲਿਆਂ ਦੇ ਪ੍ਰਮੁੱਖ ਮੈਂਬਰ ਧਰਮ ਸਿੰਘ ਕਲੌੜ ਅਤੇ ਜਨਰਲ ਸਕੱਤਰ ਮਹਿੰਦਰ ਸਿੰਘ ਮਨੈਲੀ ਹਾਜ਼ਰ ਹੋਏ। ਮੀਟਿੰਗ ਦੌਰਾਨ ਇਲਾਕੇ ਦੇ ਕਈ ਨੌਜਵਾਨ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਨਵੀਂਆਂ ਨਿਯੁਕਤੀਆਂ ਕਰਦਿਆਂ ਪ੍ਰਗਟ ਸਿੰਘ ਭਾਂਬਰੀ ਨੂੰ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਰੋਕੀ ਨੂੰ ਮੀਤ ਪ੍ਰਧਾਨ ਸ਼ਹਿਰੀ ਅਤੇ ਭੁਪਿੰਦਰ ਸਿੰਘ ਖਮਾਣੋਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਿੰਗਾਰਾ ਸਿੰਘ ਬਡਲਾ ਨੇ ਦੱਸਿਆ ਕਿ 12 ਮਈ ਨੂੰ ਫਤਹਿਗੜ੍ਹ ਸਾਹਿਬ ਵਿਖੇ ਲੋਕ ਸਭਾ ਹਲਕੇ ਦੇ ਵਰਕਰਾਂ ਦੀ ਮੀਟਿੰਗ ਹੋਵੇਗੀ, ਜਿਸ ਨੂੰ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ। ਇਸ ਮੌਕੇ ਗੁਰਮੀਤ ਸਿੰਘ ਮਨੈਲਾ, ਜਰਨੈਲ ਸਿੰਘ ਜਟਾਣਾ ਨੀਵਾਂ, ਗੁਰਪ੍ਰੀਤ ਸਿੰਘ ਬਰਵਾਲੀ, ਲਵਪ੍ਰੀਤ ਸਿੰਘ ਲਵਲੀ ਗੱਗੜਵਾਲ, ਅਵਤਾਰ ਸਿੰਘ ਮੋਹਣ ਮਾਜਰਾ, ਰਜਿੰਦਰ ਸਿੰਘ ਗੱਗੜਵਾਲ, ਗੁਰਪ੍ਰੀਤ ਸਿੰਘ ਮੋਹਣ ਮਾਜਰਾ, ਪਵਨਪ੍ਰੀਤ ਸਿੰਘ ਢੋਲੇਵਾਲ, ਗੁਰਪ੍ਰੀਤ ਸਿੰਘ ਦੂਲਵਾਂ, ਸੁਖਦੇਵ ਸਿੰਘ ਕਲੇਰ, ਗੁਰਮੀਤ ਸਿੰਘ ਪਨੇਚਾਂ, ਗੁਰਮੁੱਖ ਸਿੰਘ ਗੱਗੜਵਾਲ, ਮਨਦੀਪ ਸਿੰਘ ਹਰਗਣਾ, ਮੀਤ ਸਿੰਘ ਰਾਣਵਾਂ, ਸੁਰਿੰਦਰ ਸਿੰਘ ਸਿੱਧੂ, ਸੰਝੂ ਭਾਂਬਰੀ, ਕਰਮਜੀਤ ਸਿੰਘ, ਵਿੱਕੀ ਸਿੰਘ, ਭਿੰਦਾ ਨੰਗਲਾ ਅਤੇ ਸੰਦੀਪ ਸਿੰਘ ਸਮੇਤ ਹੋਰ ਵਰਕਰ ਮੌਜੂਦ ਸਨ।