ਸ਼ੇਰ ਸਿੰਘ ਥੂਹਾ ਜ਼ਿਲ੍ਹਾ ਪਟਿਆਲਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
ਸ਼ੇਰ ਸਿੰਘ ਥੂਹਾ ਜ਼ਿਲ੍ਹਾ ਪਟਿਆਲਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
Publish Date: Sat, 04 Apr 2026 05:04 PM (IST)
Updated Date: Sat, 04 Apr 2026 05:07 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾ ਰਾਮ ਵਾਲਮੀਕਿ ਦੇ ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਜਥੇਬੰਦਕ ਤੇ ਪੰਜਾਬ ਪ੍ਰਧਾਨ ਯੂਥ ਵਿੰਗ ਅਮਰਜੀਤ ਸਿੰਘ ਉਕਸੀ ਦੀ ਅਗਵਾਈ ਹੇਠ ਜ਼ਿਲ੍ਹੇ ਪਟਿਆਲਾ ’ਚ ਨਵੀ ਨਿਯੁਕਤੀ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ ਉਕਸੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਲੇਰ ਸਿੰਘ ਗਿੱਲ ਦੇ ਵਿਦੇਸ਼ ’ਚ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਸ਼ੇਰ ਸਿੰਘ ਥੁਹਾ ਉਰਫ ਦਿਵਾਨ ਚੰਦ ਨੂੰ ਜ਼ਿਲ੍ਹਾ ਪਟਿਆਲਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਪੂਰੀ ਉਮੀਦ ਜਤਾਈ ਕਿ ਸ਼ੇਰ ਸਿੰਘ ਥੁਹਾ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵੇਗਾ। ਇਸ ਮੌਕੇ ਸਮੁੱਚੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋ ਸ਼ੇਰ ਸਿੰਘ ਥੁਹਾ ਨੂੰ ਮੁਬਾਰਕਾਂ ਦਿੱਤੀਆਂ।