ਐੱਫਸੀਆਈ ਦੇ ਗੁਦਾਮਾਂ ’ਚੋਂ ਚੌਲਾਂ ਦੀ ਨਿਕਾਸੀ ਕੀਤੀ ਜਾਵੇ : ਗਰਗ
ਅਮਲੋਹ ਵਿਖੇ ਸ਼ੈਲਰ ਮਾਲਕਾਂ ਦੀ ਹੋਈ ਮੀਟਿੰਗ
Publish Date: Sun, 07 Sep 2025 05:11 PM (IST)
Updated Date: Sun, 07 Sep 2025 05:13 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਵਿਖੇ ਸ਼ੈਲਰ ਮਾਲਕਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਕੇ ਪੰਜਾਬ ਰਾਇਸ ਸ਼ੈਲਰ ਐਸੋਸੀਏਸ਼ਨ (ਰਜਿ) ਪੰਜਾਬ ਨੂੰ ਭੇਜਣ ਲਈ ਫੈਸਲਾ ਲਿਆ ਗਿਆ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਦੌਰਾਨ ਆਉਣ ਵਾਲੀਆ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਨੇ ਦੱਸਿਆ ਕਿ ਆਉਣ ਵਾਲੇ ਸੀਜਨ ਦੌਰਾਨ ਐਫਸੀਆਈ ਵੱਲੋਂ 10 ਫ਼ੀਸਦੀ ਟੁੱਕੜੇ ਵਾਲਾ ਚਾਵਲ ਸ਼ੈਲਰ ਮਾਲਕਾਂ ਤੋਂ ਸਵੀਕਾਰ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਵਿਚ ਵਾਧੂ ਨਿਕਲ ਵਾਲੇ ਟੁੱਕੜੇ ਦਾ ਕੋਈ ਨਿਪਟਾਰੇ ਦਾ ਸੰਤੋਸ਼ਜਨਕ ਪ੍ਰਬੰਧ ਨਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਫਸੀਆਈ ਆਪਣੇ ਨਿੱਜੀ ਹਿੱਤਾਂ ਲਈ ਹਰੇਕ ਸਾਲ ਸ਼ੈਲਰ ਮਾਲਕਾਂ ਲਈ ਨਵੀ ਸਮੱਸਿਆ ਪੈਦਾ ਕਰ ਦਿੰਦੀ ਹੈ ਪੰਜਾਬ ਸਰਕਾਰ ਇਸ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਵਾਧੂ ਬਚਦੇ ਟੁੱਕੜੇ ਚਾਵਲ ਦਾ ਠੋਸ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਐਫਸੀਆਈ ਦੇ ਗੁਦਾਮਾਂ ’ਚ ਚੌਲ ਸਟੋਰ ਕਰਨ ਲਈ ਬਿਲਕੁਲ ਥਾਂ ਨਹੀਂ ਹੈ। ਹੁਣ ਸ਼ੈਲਰ ਮਾਲਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਇਹ ਹੈ ਕਿ ਅਮਲੋਹ ਦੇ ਐਫਸੀਆਈ ਦੇ ਗੁਦਾਮਾਂ ’ਚੋਂ ਚਾਵਲਾ ਦੀ ਨਿਕਾਸੀ ਪਹਿਲ ਦੇ ਆਧਾਰ ’ਤੇ ਕਰ ਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਮੋਹਿਤ ਬਾਂਸਲ, ਅਭਿਸ਼ੇਕ ਗਰਗ, ਨਵੀਨ ਅਰੋੜਾ, ਕਰਮਜੀਤ ਸਿੰਘ, ਬਲਿੰਦਰ ਸਿੰਘ ਅਰੋੜ੍ਹਾ, ਲਾਡੀ, ਮਨੂੰ, ਜਸਮੀਤ ਸਿੰਘ ਰਾਜਾ , ਅਸ਼ਨ ਗਿੱਲ, ਨਰਿੰਦਰ ਬਾਂਸਲ, ਵਿਨੋਦ ਅਬਰੋਲ, ਹੈਪੀ ਠੇਕੇਦਾਰ , ਰੋਸ਼ਨ ਲਾਲ ਗਰਗ, ਲਾਲ ਚੰਦ ਗਰਗ, ਅਸ਼ਵਨੀ ਜਿੰਦਲ ,ਯਦੂ ਗਰਗ, ਵਿਨੋਦ ਮਿੱਤਲ , ਟੋਮਨ ਬਾਂਸਲ, ਵਿਸਨੂੰ ਜਿੰਦਲ ਮੌਜੂਦ ਸਨ।