ਆਪ ਉਮੀਦਵਾਰ ਸਵੀਤਾ ਰਾਣੀ ਦੇ ਦਫ਼ਤਰ ਦਾ ਉਦਘਾਟਨ
ਆਪ ਉਮੀਦਵਾਰ ਸਵੀਤਾ ਰਾਣੀ ਦੇ ਦਫਤਰ ਦਾ ਉਦਘਾਟਨ
Publish Date: Wed, 20 May 2026 04:33 PM (IST)
Updated Date: Wed, 20 May 2026 04:37 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ ਸੱਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਵੀਤਾ ਰਾਣੀ ਪਤਨੀ ਐਡਵੋਕੇਟ ਹਰਦੀਪ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਵਿਧਾਨ ਸਭਾ ਹਲਕਾ ਸ਼ੁਕਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਕੰਬੋਜ ਵੈਲਫੇਅਰ ਬੋਰਡ ਦੇ ਡਾਇਰੈਕਟਰ ਕੁਲਦੀਪ ਸਿੰਘ ਥਿੰਦ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਤੇਜਪਾਲ ਸ਼ਰਮਾ, ਸਾਬਕਾ ਪ੍ਰਧਾਨ ਸੁਰਿੰਦਰ ਪੈਂਦ, ਐਡਵੋਕੇਟ ਹਰਦੀਪ ਸਿੰਘ, ਲਖਦੀਪ ਸਿੰਘ ਗੋਗਾ, ਧਰਮਪਾਲ ਕਾਹਨਗੜ੍ਹ, ਵਕੀਲ ਚੰਦ, ਪਵਨ ਕੁਮਾਰ, ਹਿੰਮਤ ਸ਼ਰਮਾ, ਰੋਹਿਤ ਸ਼ਰਮਾ ਅਤੇ ਭਾਰਤ ਭੂਸ਼ਣ ਰੋਕੀ ਆਦਿ ਹਾਜ਼ਰ ਸਨ।