ਮਮਤਾ ਸ਼ਰਮਸਾਰ! ਬੱਚਿਆਂ ਨੂੰ ਨਹਿਰ 'ਚ ਡੋਬ ਕੇ ਮਾਰਨ ਵਾਲੇ ਬੇਰਹਿਮ ਮਾਪਿਆਂ 'ਤੇ ਅਦਾਲਤ ਸਖ਼ਤ, ਵਧਾਇਆ ਪੁਲਿਸ ਰਿਮਾਂਡ
ਰਾਜਪੁਰਾ ਨੇੜਲੇ ਪਿੰਡ ਮੰਡੋਲੀ ਨਹਿਰ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੇ ਨਹਿਰ ਵਿੱਚ ਛਾਲ ਮਾਰਨ ਅਤੇ 3 ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਵਾਲੇ ਬੱਚਿਆਂ ਦੇ ਮਾਂ ਬਾਪ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਪੁਲਿਸ ਰਿਮਾਂਡ ਵਧਾ ਦਿੱਤਾ ਹੈ।
Publish Date: Fri, 29 May 2026 12:13 PM (IST)
Updated Date: Fri, 29 May 2026 12:14 PM (IST)

ਐੱਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨੇੜਲੇ ਪਿੰਡ ਮੰਡੋਲੀ ਨਹਿਰ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੇ ਨਹਿਰ ਵਿੱਚ ਛਾਲ ਮਾਰਨ ਅਤੇ 3 ਮਾਸੂਮ ਬੱਚਿਆਂ ਦੀ ਡੁੱਬਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਕੇ ਮਾਰਨ ਵਾਲੇ ਬੱਚਿਆਂ ਦੇ ਮਾਂ ਬਾਪ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਪੁਲਿਸ ਰਿਮਾਂਡ ਵਧਾ ਦਿੱਤਾ ਹੈ। ਥਾਣਾ ਖੇੜੀ ਗੰਡਿਆ ਪੁਲਿਸ ਕੋਲ ਰਤਨ ਸਿੰਘ ਵਾਸੀ ਪਿੰਡ ਮੌਜਪੁਰ ਦੇ ਬਿਆਨ ਦੇ ਆਧਾਰ ਉੱਤੇ ਉਸ ਦੇ ਭਤੀਜੇ ਹਰਪ੍ਰਭਜੋਤ ਸਿੰਘ ਅਤੇ ਉਸਦੀ ਪਤਨੀ ਜਸਵਿੰਦਰ ਕੌਰ ਵਾਸੀ ਪਿੰਡ ਮੌਜਪੁਰ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੇ ਥਾਣਾ ਖੇੜੀ ਗੰਡਿਆਂ ਪੁਲਿਸ ਵੱਲੋਂ ਉਕਤ ਬੱਚਿਆਂ ਨੂੰ ਮਾਰਨ ਵਾਲੇ ਮਾਪਿਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਇੱਕ ਦਿਨਾਂ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ।
ਥਾਣਾ ਖੇੜੀ ਗੰਡਿਆ ਪੁਲਿਸ ਦੇ ਐਸਐਚ ਓ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਗਏ ਪਤੀ ਪਤਨੀ ਦਾ ਇੱਕ ਦਿਨ ਆ ਪੁਲਿਸ ਰਿਮਾਂਡ ਖਤਮ ਹੋਣ ਉੱਤੇ ਅੱਜ ਵੀਰਵਾਰ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਦੇ ਵੱਲੋਂ ਦੋਵੇਂ ਪਤੀ ਪਤਨੀ ਦਾ ਦੋ ਦਿਨਾਂ ਪੁਲਿਸ ਰਿਮਾਂਡ ਦੇ ਵਿੱਚ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਪ੍ਰਭਜੋਤ ਸਿੰਘ ਨੇ ਬੀਤੇ ਦਿਨੀ ਆਪਣੀ ਪਤਨੀ ਜਸਵਿੰਦਰ ਕੌਰ ਅਤੇ 3 ਬੱਚਿਆਂ ਦੇ ਸਣੇ ਭਾਖੜਾ ਨਰਵਾਣਾ ਬਰਾਂਚ ਨਹਿਰ ਦੇ ਨੇੜੇ ਪਹੁੰਚਿਆ ਅਤੇ ਤਿੰਨ ਬੱਚਿਆਂ ਏਕਮ ਪ੍ਰੀਤ ਸਿੰਘ, ਮੁਸਕਾਨ ਅਤੇ ਰਾਜਵੀਰ ਕੌਰ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰ ਦਿੱਤਾ ਸੀ। ਉਸ ਦਾ ਆਪਣੇ ਪਰਿਵਾਰ ਦੇ ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਬਾਜੀ ਵੀ ਹੋਈ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਥਾਣਾ ਖੇੜੀ ਗੰਡਿਆ ਪੁਲਿਸ ਨੇ ਬੀਤੇ ਦਿਨੀ ਹਰਪ੍ਰਭਜੋਤ ਸਿੰਘ ਵਾਸੀ ਪਿੰਡ ਮੌਜਪੁਰ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਵੱਲੋਂ ਆਪਣੀ ਮਾਂ ਤੇ ਭੈਣਾਂ ਦੇ ਨਾਲ ਚੱਲ ਰਹੇ ਘਰੇਲੂ ਝਗੜੇ ਦੇ ਚਲਦਿਆਂ ਉਸ ਦੇ ਬਿਆਨਾਂ ਦੇ ਆਧਾਰ 'ਤੇ ਸਵਰਨ ਸਿੰਘ, ਗੁਰਮੇਲ ਕੌਰ,ਅਮਨਦੀਪ ਕੌਰ, ਦੀਪ ਕੌਰ, ਕਿਰਨਜੋਤ ਕੌਰ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਜਦੋਂ ਉਕਤ ਦਰਜ ਕੀਤੇ ਗਏ ਕੇਸ ਸਬੰਧੀ ਪਿੰਡ ਮੌਜਪੁਰ ਵਾਸੀਆਂ ਨੂੰ ਪਤਾ ਲੱਗਿਆ ਤਾਂ ਤਾਂ ਉਸ ਦੇ ਸਕੇ ਸਬੰਧੀਆਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਸੜਕ ਜਾਮ ਕਰਕੇ ਥਾਣਾ ਖੇੜੀ ਗੰਡਿਆ ਪੁਲਿਸ ਨੂੰ ਮਾਮਲੇ ਦੀ ਮੁੜ ਜਾਂਚ ਕਰਕੇ ਆਪਣੇ ਬੱਚਿਆਂ ਨੂੰ ਮਾਰਨ ਵਾਲੇ ਪਤੀ ਪਤਨੀ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਲੈ ਕੇ ਥਾਣਾ ਖੇਡੀ ਗੰਡਿਆ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆਂ ਬੀਤੇ ਦਿਨੀ ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ।