ਪਾਈਨ ਗਰੋਵ ਕਾਲਜ ’ਚ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤ
ਪਾਈਨ ਗਰੋਵ ਕਾਲਜ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਸਮਾਪਤ
Publish Date: Thu, 26 Mar 2026 07:01 PM (IST)
Updated Date: Thu, 26 Mar 2026 07:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਈਨ ਗਰੋਵ ਕਾਲਜ ਆਫ ਐਜੂਕੇਸ਼ਨ ਬਸੀ ਪਠਾਣਾਂ ਦੇ ਐੱਨਐੱਸਐੱਸ ਯੂਨਿਟ ਵੱਲੋਂ ਐੱਨਐੱਸਐੱਸ ਪ੍ਰੋਗਰਾਮ ਅਫਸਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ ਗਿਆ। ਕੈਂਪ ਦਾ ਆਰੰਭ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੌਲ ਨੇ ਬੂਟਾ ਲਗਾ ਕੇ ਕੀਤਾ। ਵਿਦਿਆਰਥੀਆਂ ਨੇ ਅਡਾਪਟ ਕੀਤੇ ਪਿੰਡ ਬੌੜ ’ਚ ਬੂਟੇ ਲਗਾਏ ਅਤੇ ਸਫਾਈ ਮੁਹਿੰਮ ਚਲਾਈ। ਬੀਐੱਡ ਵਿਦਿਆਰਥੀਆਂ ਨੇ ਕਾਲਜ ਦੇ ਖੇਡ ਮੈਦਾਨ ਕਲਾਸਾਂ ਲਾਇਬ੍ਰੇਰੀ ਲੈਬਾਂ ਅਤੇ ਗਰਾਊਂਡ ਦੀ ਸਫਾਈ ਕੀਤੀ। ਕੈਂਪ ਦੌਰਾਨ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਅਤੇ ਸਮਾਜਿਕ ਬੁਰਾਈਆਂ ਉੱਤੇ ਸਲੋਗਨ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਡਾ. ਵਿਕਾਸ ਕੌਲ ਅਤੇ ਅਸਿਸਟੈਂਟ ਪ੍ਰੋਫੈਸਰ ਪਵਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਅਤੇ ਹੌਂਸਲਾ ਅਫਜ਼ਾਈ ਕੀਤੀ। ਐੱਨਐੱਸਐੱਸ ਪ੍ਰੋਗਰਾਮ ਅਫਸਰ ਰਵਿੰਦਰ ਸਿੰਘ ਨੇ ਅਡਾਪਟ ਕੀਤੇ ਪਿੰਡ ਵਿਚ ਏਆਈ ਅਤੇ ਸਾਇਬਰ ਸਿਕਿਊਰਿਟੀ ਬਾਰੇ ਜਾਗਰੂਕਤਾ ਫੈਲਾਈ। ਵਿਦਿਆਰਥੀਆਂ ਨੂੰ ਛੱਤ ਬੀੜ ਲੈ ਜਾ ਕੇ ਜਾਨਵਰਾਂ ਤੇ ਪੰਛੀਆਂ ਦੀ ਘਟਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ। ਆਖਰੀ ਦਿਨ ਸੱਭਿਆਚਾਰਕ ਪ੍ਰੋਗਰਾਮ ਵਿਚ ਗਿੱਧਾ ਭੰਗੜਾ ਲੋਕ ਗੀਤ ਤੇ ਕਵਿਤਾਵਾਂ ਨੇ ਸਭ ਨੂੰ ਆਕਰਸ਼ਿਤ ਕੀਤਾ। ਡਾ. ਵਿਕਾਸ ਕੌਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਉਨ੍ਹਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬਹੁਤ ਕੁਝ ਸਿੱਖਿਆ।