ਲੰਗਰ ਦੀ ਸੇਵਾ ਕਰਨੀ ਪੁੰਨ ਦਾ ਕੰਮ : ਜਥੇਦਾਰ ਗੁਰਦੀਪ ਸਿੰਘ
ਲੰਗਰ ਦੀ ਸੇਵਾ ਕਰਨੀ ਪੁੰਨ ਦਾ ਕੰਮ : ਜਥੇਦਾਰ ਗੁਰਦੀਪ ਸਿੰਘ
Publish Date: Wed, 15 Jan 2025 04:58 PM (IST)
Updated Date: Thu, 16 Jan 2025 04:03 AM (IST)
ਲੰਗਰ ਦੀ ਸੇਵਾ ਕਰਨੀ ਪੁੰਨ ਦਾ ਕੰਮ : ਜਥੇਦਾਰ ਗੁਰਦੀਪ ਸਿੰਘ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸਾਨੂੰ ਜ਼ਰੂਰਤਮੰਦ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ, ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਇਸ ਲਈ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਅਸੀਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਸਮਾਜ ਸੇਵਾ ਤੇ ਧਾਰਮਿਕ ਕੰਮਾਂ ਵਿਚ ਵੀ ਵਡਮੁੱਲਾ ਯੋਗਦਾਨ ਪਾਈਏ। ਇਹ ਪ੍ਰਗਟਾਵਾ ਜਥੇਦਾਰ ਗੁਰਦੀਪ ਸਿੰਘ ਮੁੱਖ ਸੇਵਾਦਾਰ ਸੰਤ ਆਸ਼ਰਮ ਗੁਰਦੁਆਰਾ ਸ੍ਰੀ ਕਿਰਪਾਸਰ ਸਾਹਿਬ ਮਹੱਦੀਆਂ ਨੇ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਨਾਲ ਪੀਜੀਆਈ ਹਸਪਤਾਲ ਚੰਡੀਗੜ੍ਹ ਵਿਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਲੰਗਰ ਸੇਵਾ ਭੇਜਣ ਦੌਰਾਨ ਕੀਤਾ। ਜਥੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਲੰਗਰ ਦੀ ਸੇਵਾ ਲਗਭਗ 23 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ । ਇਹ ਲੰਗਰ ਸੇਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਭਗਵਾਨ ਸਿੰਘ ਹੈਪੀ, ਗੁਰਵਿੰਦਰ ਸਿੰਘ, ਵਿਨੋਦ ਕੁਮਾਰ, ਸੁਨੀਲ ਕੁਮਾਰ, ਨਰਿੰਦਰ ਸਿੰਘ, ਹਰਵੀਰ ਸਿੰਘ, ਲਾਭ ਸਿੰਘ, ਹੁਕਮ ਸਿੰਘ, ਅਮਨ ਸਿੰਘ, ਸਮਰੱਥ ਸਿੰਘ, ਗਗਨਦੀਪ ਸਿੰਘ, ਰੋਬਨ ਬਾਲ ਸਿੰਘ, ਹੈਪੀ ਟਿੱਬੀ, ਭਗਵੰਤ ਸਿੰਘ ਮਾਸਟਰ, ਗੁਰਸ਼ਰਨ ਸਿੰਘ, ਅਨੂੰ, ਬਿੱਟੂ ਮਹਾਦੀਆਂ, ਹਰਸ਼ਦੀਪ ਸਿੰਘ ਆਦਿ ਮੌਜੂਦ ਸਨ।