ਬਸੀ ਪਠਾਣਾਂ ਵਿਖੇ ਸੂਰਜੀ ਊਰਜਾ ਅਪਣਾਉਣ ਦਾ ਦਿੱਤਾ ਸੱਦਾ
ਬਸੀ ਪਠਾਣਾਂ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ, ਸੂਰਜੀ ਊਰਜਾ ਅਪਣਾਉਣ ਦਾ ਸੱਦਾ
Publish Date: Mon, 27 Apr 2026 06:02 PM (IST)
Updated Date: Mon, 27 Apr 2026 06:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਸੀ ਪਠਾਣਾਂ ਦੀ ਮੀਟਿੰਗ ਪ੍ਰਧਾਨ ਐੱਮਐੱਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਮੈਂਬਰਾਂ ਨੇ ਸਰਕਾਰ ਨੂੰ ਬਜ਼ੁਰਗਾਂ ਦੀ ਭਲਾਈ, ਸਿਹਤ ਸਹੂਲਤਾਂ ਤੇ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਮੀਟਿੰਗ ਵਿਚ ਤਣਾਅ ਮੁਕਤ ਜੀਵਨ ਲਈ ਮਨੋਰੰਜਨ ਪ੍ਰੋਗਰਾਮ ਉਲੀਕਣ ਅਤੇ ਸਿਹਤ ਜਾਗਰੂਕਤਾ ਕੈਂਪ ਲਗਾਉਣ ਦਾ ਫੈਸਲਾ ਵੀ ਲਿਆ ਗਿਆ। ਬੁਲਾਰਿਆਂ ਨੇ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਨਿਜਾਤ ਪਾਉਣ ਲਈ ਸੂਰਜੀ ਊਰਜਾ ਸਰੋਤ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਂਬਰਾਂ ਨੇ ਭਰਪੂਰ ਸਿੰਘ, ਵਿਨੋਦ ਸ਼ਰਮਾ ਅਤੇ ਦੀਵਾਨ ਚੰਦ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। ਪ੍ਰਧਾਨ ਐਮਐਲ ਵਰਮਾ ਨੇ ਸਭ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਸਮਾਜਿਕ ਸਰਗਰਮੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਕੇਕੇ ਵਰਮਾ, ਮਿਹਰ ਸਿੰਘ, ਰਾਜੇਸ਼ ਸਿੰਗਲਾ, ਪ੍ਰਕਾਸ਼ ਸਿੰਘ, ਜੈ ਕਿਸ਼ਨ ਕਸ਼ਯਪ, ਅਜੀਤ ਸਿੰਘ ਮੱਕੜ, ਪੁਰਸ਼ੋਤਮ ਬੰਸਲ, ਸੇਵਾਮੁਕਤ ਤਹਿਸੀਲਦਾਰ ਕਰਮਜੀਤ ਸਿੰਘ, ਪਵਨ ਕੁਮਾਰ, ਓਮ ਪ੍ਰਕਾਸ਼ ਤਾਂਗੜੀ, ਬਲਦੇਵ ਕ੍ਰਿਸ਼ਨ ਅਤੇ ਗੁਰਦੇਵ ਸਿੰਘ ਭੋਲਾ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ।