ਸੁਚੱਜੀ ਵਿਉਂਤਬੰਦੀ ਨਾਲ ਹੋ ਸਕਦਾ ਹੈ ਹੜ੍ਹਾਂ ਤੋਂ ਬਚਾਅ : ਗੋਇਲ
ਆਸਰਾ ਕਾਲਜ ’ਚ ਧਰਤੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Publish Date: Wed, 29 Apr 2026 04:41 PM (IST)
Updated Date: Thu, 30 Apr 2026 04:05 AM (IST)

ਆਸਰਾ ਕਾਲਜ ’ਚ ਧਰਤੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ --- ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਆਸਰਾ ਕਾਲਜ ਆਫ ਐਜੂਕੇਸ਼ਨ, ਰਾਜਪੁਰਾ ਨੇੜੇ ਚੰਨੋ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਐੱਨਐੱਸਐੱਸ ਯੂਨਿਟ ਅਤੇ ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਆਸਰਾ ਗਰੁੱਪ ਦੇ ਚੇਅਰਮੈਨ ਡਾ ਆਰਕੇ ਗੋਇਲ ਨੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਵਧੇਰੇ ਰੁੱਖ ਲਗਾਉਣ, ਜਲਗਾਹਾਂ ਸਾਂਭਣ, ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਅਤੇ ਬਰਸਾਤੀ ਮੌਸਮ ਦੌਰਾਨ ਹੜ੍ਹਾਂ ਦੇ ਬਚਾਅ ਲਈ ਸੁਚੱਜੀ ਵਿਉਂਤਬੰਦੀ ਕਰਨ ਲਈ ਪ੍ਰੇਰਨਾ ਦਿੱਤੀ। ਸੈਮੀਨਾਰ ਮੌਕੇ ਆਸਰਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਕੇਸ਼ਵ ਗੋਇਲ ਨੇ ਚੌਗਿਰਦੇ ਦੀ ਸਫ਼ਾਈ ਰੱਖਣ, ਗਲੋਬਲ ਵਾਰਮਿੰਗ ਦੇ ਬਚਾਓ ਅਤੇ ਧਰਤੀ ਤੇ ਫੈਲੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਆਸਰਾ ਗਰੁੱਪ ਦੇ ਕੈਂਪਸ ਡਾਇਰੈਕਟਰ ਅਰਪਿਤ ਗੋਇਲ ਨੇ ਕਿਹਾ ਕਿ ਅਜੋਕੇ ਸਮੇਂ ਧਰਤੀ ‘ਤੇ ਫੈਲੇ ਹਰ ਤਰ੍ਹਾਂ ਦੇ ਅੰਧਕਾਰ ਨੂੰ ਰੋਕਣਾ ਨੌਜਵਾਨਾਂ ਦਾ ਮੁੱਢਲਾ ਫਰਜ਼ ਹੈ, ਇਨ੍ਹਾਂ ਦੇ ਸਹਿਯੋਗ ਸਦਕਾ ਹੀ ਧਰਤੀ ਨੂੰ ਸੁਹੱਪਣ ਮੁਹੱਈਆ ਕਰਵਾਇਆ ਜਾ ਸਕਦਾ ਹੈ। ਪ੍ਰਿੰਸੀਪਲ ਡਾ.ਰਿਤੂ ਚੋਪੜਾ ਨੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਸਾਡੇ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨ ਤਾਂ ਕਿ ਧਰਤੀ ਤੇ ਹਰ ਜੀਵ ਸੁਰੱਖਿਅਤ ਰਹਿ ਸਕੇ। ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਸ਼ਫੀ ਮੁਹੰਮਦ ਮੂੰਗੋ ਨੇ ਕਿਹਾ ਕਿ ਵਾਤਾਵਰਣ ਦੀ ਸਵੱਛਤਾ ਅਤੇ ਧਰਤੀ ਦਾ ਸੁਹੱਪਣ ਕਾਇਮ ਰੱਖਣ ਲਈ ਸਾਰਿਆਂ ਨੂੰ ਆਪਣੇ-ਆਪਣੇ ਜਨਮ-ਦਿਨ ਅਤੇ ਹੋਰ ਵਿਸ਼ੇਸ ਮੌਕਿਆਂ ਤੇ ਘੱਟੋ- ਘੱਟ ਇੱਕ-ਇੱਕ ਪੌਦਾ ਲਗਾ ਕੇ ਉਸ ਦੀ ਨਿਰੰਤਰ ਸੰਭਾਲ ਕਰਨੀ ਚਾਹੀਦੀ ਹੈ। ਈਕੋ ਕਲੱਬ ਦੇ ਇੰਚਾਰਜ ਵਿਕਾਸ ਠਾਕੁਰ ਵੱਲੋਂ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ।