ਆਸਰਾ ’ਚ ਸਵੈ ਰੱਖਿਆ ਤਾਈਕਵਾਂਡੋ ਦਾ ਕੈਂਪ
ਆਸਰਾ ’ਚ ਸਵੈ ਰੱਖਿਆ ਤਾਈਕਵਾਂਡੋ ਦਾ ਕੈਂਪ
Publish Date: Thu, 07 May 2026 06:13 PM (IST)
Updated Date: Fri, 08 May 2026 04:12 AM (IST)

ਬੱਚਿਆਂ ਨੂੰ ਟੈਕਨੀਕਲ ਤਰੀਕੇ ਨਾਲ ਪੰਚ ਅਤੇ ਕਿੱਕ ਦੀ ਦਿੱਤੀ ਸਿਖਲਾਈ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਆਸਰਾ ਗਰੁੱਪ ਦੇ ਆਸਰਾ ਇੰਟਰਨੈਸ਼ਨਲ ਸਕੂਲ ਜੋ ਕਿ ਸੀਬੀਐੱਸਈ ਬੋਰਡ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਸੈੱਲਫ ਡਿਫੈਂਸ ਬਾਰੇ ਇਕ ਸੁਚੱਜਾ ’ਤੇ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ “ਪਰਾਈਡ ਆਫ ਪੰਜਾਬ 2017” ਖਿਤਾਬ ਨਾਲ ਸਨਮਾਨਿਤ ਤਾਈਕਵਾਂਡੋ ਸਤਵਿੰਦਰ ਸਿੰਘ ਵੱਲੋਂ ਲਾਇਆ ਗਿਆ। ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਜ਼ਰੂਰੀ ਸੈਲਫ-ਡਿਫੈਂਸ ਕੌਸ਼ਲ ਸਿਖਾਉਣਾ ਅਤੇ ਨਿੱਜੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਸੀ। ਸੈਸ਼ਨ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰਯੋਗਾਤਮਕ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਔਖੀਆਂ ਸਥਿਤੀਆਂ ਵਿਚ ਕਿਵੇਂ ਸਹੀ ਢੰਗ ਨਾਲ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਆਪਣੇ ਸੁਰੱਖਿਆ ਲਈ ਆਤਮ-ਵਿਸ਼ਵਾਸ, ਸੁਚੇਤਤਾ ਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਤਕਨੀਕਾਂ ਨੂੰ ਸਿੱਖਣ ਵਿਚ ਗਹਿਰੀ ਦਿਲਚਸਪੀ ਦਿਖਾਈ। ਇਸ ਵਿਚ ਸਕੂਲ ਦੇ 400 ਵਿਦਿਆਰਥੀਆਂ ਨੇ ਹਿੱਸਾ ਲਿਆ। ਸਵੈ ਰੱਖਿਆ ਦੇ ਗੁਰ ਸਿਖਾਉਂਦੇ ਹੋਏ ਬੱਚਿਆਂ ਨੂੰ ਟੈਕਨੀਕਲ ਤਰੀਕੇ ਨਾਲ ਪੰਚ ਤੇ ਕਿੱਕ ਦੀ ਸਿਖਲਾਈ ਦਿੱਤੀ ਗਈ I ਇਸ ਮੌਕੇ ਆਸਰਾ ਗਰੁੱਪ ਦੇ ਚੇਅਰਮੈਨ ਡਾ. ਆਰਕੇ ਗੋਇਲ ਨੇ ਸਤਵਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਕੁਝ ਨਵਾਂ ਸਿੱਖਣ ਦਾ ਉਤਸ਼ਾਹ ਪੈਦਾ ਕਰਦਾ ਹੈ। ਉਹਨਾਂ ਕਿਹਾ ਕਿ ਆਸਰਾ ਗਰੁੱਪ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਵੱਧ ਹੈ। ਇਸ ਇਸ ਮੌਕੇ ਕੈਂਪਸ ਡਾਇਰੈਕਟਰ ਅਰਪਿਤ ਗੋਇਲ, ਪ੍ਰੋ. ਵਿਕਾਸ ਗੋਇਲ, ਡਾ. ਮੁਨੀਸ ਗੋਇਲ, ਡਾ. ਰਿਤੂ ਚੋਪੜਾ, ਅੰਜੂ ਖੋਸਲਾ ਹਾਜ਼ਰ ਸਨ।