ਵੋਟਾਂ ਕੱਟੇ ਜਾਣ ਸਬੰਧੀ ਵਫਦ ਐੱਸਡੀਐੱਮ ਨੂੰ ਮਿਲਿਆ
ਵਾਰਡ ਵਿੱਚੋਂ ਵੋਟਾਂ ਕੱਟੇ ਜਾਣ ਸਬੰਧੀ ਵਫਦ ਮਿਲਿਆ ਐਸਡੀਐਮ ਨੂੰ
Publish Date: Thu, 14 May 2026 08:05 PM (IST)
Updated Date: Fri, 15 May 2026 04:15 AM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਮੰਡੀ ਗੋਬਿੰਦਗੜ੍ਹ ਵਿਖੇ ਵਾਰਡ ਨੰਬਰ 12 ’ਚੋਂ ਨਾਜਾਇਜ਼ ਤੌਰ ’ਤੇ 188 ਵੋਟਾਂ ਕੱਟੇ ਜਾਣ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਦਾ ਇਕ ਵਫ਼ਦ ਭਾਜਪਾ ਆਗੂ ਪ੍ਰਦੀਪ ਗਰਗ ਦੀ ਅਗਵਾਈ ਹੇਠ ਐੱਸਡੀਐੱਮ ਅਮਲੋਹ ਚਰਨਜੋਤ ਸਿੰਘ ਵਾਲੀਆ ਨੂੰ ਮਿਲਿਆ। ਇਸ ਮੌਕੇ ਵਾਰਡ ਨੰਬਰ 12 ਤੋਂ ਭਾਜਪਾ ਦੇ ਉਮੀਦਵਾਰ ਰਵਿੰਦਰ ਸਿੰਘ ਪਦਮ ਵੀ ਵਿਸ਼ੇਸ਼ ਤੌਰ ’ਤੇ ਨਾਲ ਸਨ। ਪਦਮ ਨੇ ਦੋਸ਼ ਲਾਇਆ ਕਿ ਜਿਨਾਂ ਵਾਰਡਾਂ ਵਿਚ ਭਾਜਪਾ ਦਾ ਉਮੀਦਵਾਰਾਂ ਦੀ ਪੁਜ਼ੀਸ਼ਨ ਵਧੀਆ ਹੈ ਉੱਥੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਵੱਡੇ ਪੱਧਰ ਤੇ ਵੋਟ ਸੂਚੀਆਂ ਵਿਚ ਹੇਰਾ ਫੇਰੀਕੀਤੀ ਗਈ ਹੈ। ਸੀਨੀਅਰ ਭਾਜਪਾ ਆਗੂ ਪ੍ਰਦੀਪ ਗਰਗ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਵੱਲੋਂ ਵੋਟਰ ਸੂਚੀਆਂ ’ਚ ਵੱਡੇ ਪੱਧਰ ਤੇ ਹੇਰਾਫੇਰੀ ਕੀਤੀ ਗਈ ਹੈ। ਐੱਸਡੀਐੱਮ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਉਹ ਕੱਟੀਆਂ ਹੋਈਆਂ ਵੋਟਾਂ ਸਬੰਧੀ ਜਾਂਚ ਕਰਨਗੇ।