ਲੜਕੀਆਂ ਵੱਲੋਂ ਵੱਡੀ ਗਿਣਤੀ ’ਚ ਖ਼ੂਨਦਾਨ ਕਰਨਾ ਸ਼ਲਾਘਾਯੋਗ : ਗੁਰਦੇਵ ਸਿੰਘ
ਲੜਕੀਆਂ ਵੱਲੋਂ ਵੱਡੀ ਗਿਣਤੀ ਵਿੱਚ ਖ਼ੂਨਦਾਨ ਕਰਨਾ ਸ਼ਲਾਘਾਯੋਗ: ਗੁਰਦੇਵ ਸਿੰਘ
Publish Date: Tue, 24 Mar 2026 06:03 PM (IST)
Updated Date: Tue, 24 Mar 2026 06:04 PM (IST)

ਫੋਟੋ 24ਪੀਟੀਐਲ: 19 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਸਹਾਇਕ ਡਾਇਰੈਕਟਰ ਡਾ. ਮਲਕੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਗੌਰਮਿੰਟ ਕਾਲਜ਼ ਆਫ ਐਜੂਕੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਐੱਸਡੀਐੱਮ ਪਟਿਆਲਾ ਗੁਰਦੇਵ ਸਿੰਘ ਧੰਮ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਵਨੀਤਾ ਰਾਣੀ ਪ੍ਰਿੰਸੀਪਲ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਨੇ ਕੀਤੀ। ਪ੍ਰੋਗਰਾਮ ਦਾ ਉਦਘਾਟਨ ਵਿਜੇ ਕੁਮਾਰ ਗੋਇਲ ਪ੍ਰਧਾਨ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਕੀਤਾ। ਵਿਸ਼ੇਸ਼ ਤੌਰ ’ਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਮੈਂਬਰ ਜ਼ਿਲ੍ਹਾ ਸਾਂਝ ਕੇਂਦਰ, ਮੈਂਬਰ ਯੁਵਾ ਸਾਂਝ ਕਮੇਟੀ, ਪ੍ਰੋ. ਜਗਦੇਵ ਸਿੰਘ, ਪ੍ਰੋ. ਮੂਰਤੀ ਕੌਰ, ਪ੍ਰੋ. ਪ੍ਰੀਤੀ ਭਾਟੀਆ, ਨੋਡਲ ਅਫਸਰ ਜੈਸਮੀਨ ਸਰਕਾਰੀ ਬਿਕਰਮ ਕਾਲਜ਼, ਡਾ. ਸਿਮਰਪ੍ਰੀਤ ਬਾਹਰਾ ਲਾਅ ਕਾਲਜ, ਪ੍ਰੋ ਮੋਨਿਕਾ ਵਾਲੀਆ, ਹਰਪ੍ਰੀਤ ਸਿੰਘ ਬਹੁ ਤਕਨੀਕੀ ਕਾਲਜ ਪਟਿਆਲਾ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਟ੍ਰੇਨਿੰਗ ਅਫਸਰ ਸਰਕਾਰੀ ਆਈਂ ਟੀ ਆਈ ਲੜਕੇ, ਡਾ ਤੇਜਿੰਦਰਪਾਲ ਸਿੰਘ ਯੂਨੀਵਰਸਿਟੀ ਕਾਲਜ ਮੀਰਾਪੁਰ, ਕਿਰਨਦੀਪ ਕੌਰ, ਰੀਆ ਠਾਕੁਰ ਏਸ਼ੀਅਨ ਕਾਲਜ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ, ਭਰਭੂਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਯੂਵਕ ਸੇਵਾਵਾਂ ਵਿਭਾਗ ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਕਰਕੇ ਸ਼ਰਧਾਂਜਲੀ ਭੇਟ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਖੂਨਦਾਨ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ 35 ਲੜਕੀਆਂ ਵੱਲੋਂ ਖੂਨਦਾਨ ਕਰਨ ਲਈ ਅੱਗੇ ਆਉਣਾ ਸ਼ਲਾਘਾਯੋਗ ਕਦਮ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਦਿੱਤੇ ਖੂਨਦਾਨ ਕਰਨ ਨਾਲ ਚਾਰ ਜ਼ਿੰਦਗੀਆਂ ਬਚ ਸਕਦੀਆਂ ਹਨ।ਇਸ ਮੌਕੇ ਸਰਕਾਰੀ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਵੱਲੋਂ 60 ਤੋਂ ਯੂਨਿਟ ਬਲੱਡ ਇੱਕਤਰਤਾ ਕੀਤਾ ਗਿਆ।