91 ਫੀਸਦੀ ਅੰਕਾਂ ਨਾਲ ਹਰਮਨਵੀਰ ਬਣਿਆ ਟਾਪਰ
91 ਫੀਸਦੀ ਅੰਕਾਂ ਨਾਲ ਹਰਮਨਵੀਰ ਬਣਿਆ ਟਾਪਰ
Publish Date: Tue, 12 May 2026 04:49 PM (IST)
Updated Date: Tue, 12 May 2026 04:51 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਭਾਈ ਰਾਮ ਕਿਸ਼ਨ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਮਹੰਤ ਚਮਕੌਰ ਸਿੰਘ ਸੇਵਾਪੰਥੀ ਤੇ ਪ੍ਰਿੰਸੀਪਲ ਹਿੰਮਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10 ਵੀਂ ਜਮਾਤ ਦੇ ਨਤੀਜੇ ’ਚ ਸਾਡੇ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀ ਹਰਮਨਵੀਰ ਸਿੰਘ ਨੇ 91 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਪ੍ਰਿੰਸ ਨੇ 87 ਫੀਸਦੀ ਅੰਕਾਂ ਨਾਲ ਦੂਜਾ ਜਦੋਂ ਕਿ ਰਮਨਦੀਪ ਸਿੰਘ ਅਤੇ ਅਨਾਮਿਕਾ ਨੇ 84 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਪਟਿਆਲਾ ਜਿਲੇ ’ਚ ਸਕੂਲ ਦਾ ਨਾਮ ਚਮਕਾਇਆ ਹੈ। 100 ਫੀਸਦੀ ਨਤੀਜੇ ਨਾਲ ਸਕੂਲ ਦੇ ਬਾਕੀ ਵਿਦਿਆਰਥੀਆਂ ਨੇ ਪਹਿਲੇ ਦਰਜੇ ’ਚ ਸਫਲਤਾ ਪ੍ਰਾਪਤ ਕੀਤੀ ਹੈ। ਮਹੰਤ ਚਮਕੌਰ ਸਿੰਘ ਨੇ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਕੂਲ ਦਾ ਮੁੱਖ ਮੰਤਵ ਸਿੱਖਿਆ ਹਰ ਬੱਚੇ ਤੱਕ ਪਹੁੰਚਾਉਣਾ ਅਤੇ ਵਿਦਆ ਦੀ ਰੋਸ਼ਨੀ ਨਾਲ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰਨਾ ਹੈ। ਉਨਾਂ ਇਸ ਮੌਕੇ ਲੋੜਵੰਦ ਬੱਚਿਆਂ ਲਈ ਮੁਫਤ ਵਿਦਿਆ ਦੇਣ ਦੇ ਲੰਗਰ ਦਾ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਮਹੰਤ ਚਮਕੌਰ ਸਿੰਘ, ਪ੍ਰਿੰਸੀਪਲ ਹਿੰਮਤ ਕੌਰ ਅਤੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੇ ਅੱਵਲ ਆਉਣ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।