ਨਸ਼ਿਆਂ ਖ਼ਿਲਾਫ਼ ਇੰਟਰ-ਡਿਪਾਰਟਮੈਂਟਲ ਨੁੱਕੜ ਨਾਟਕ ਕਰਵਾਇਆ
ਰਿਮਟ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵੱਲੋਂ ਨਸ਼ਿਆਂ ਖਿਲਾਫ਼ ਇੰਟਰ-ਡਿਪਾਰਟਮੈਂਟਲ ਨੁੱਕੜ ਨਾਟਕ ਕਰਵਾਇਆ
Publish Date: Fri, 15 May 2026 05:37 PM (IST)
Updated Date: Fri, 15 May 2026 05:39 PM (IST)

ਫ਼ੋਟੋ ਫ਼ਾਈਲ 11 ਜੇਤੂ ਵਿਦਿਆਰਥੀ ਸਨਮਾਨ ਹਾਸਲ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰਿਮਟ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵੱਲੋਂ ‘ਸੇ ਨੋ ਟੂ ਡਰੱਗਜ਼’ ਵਿਸ਼ੇ ’ਤੇ ਇੰਟਰ-ਡਿਪਾਰਟਮੈਂਟਲ ਨੁੱਕੜ ਨਾਟਕ ਮੁਕਾਬਲੇ ਕਰਵਾਏ ਗਏ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ‘ਨਸ਼ਾ ਮੁਕਤ ਭਾਰਤ’ ਮੁਹਿੰਮ ਨੂੰ ਮਜ਼ਬੂਤ ਕਰਨਾ ਸੀ। ‘ਏਸਟਰੀਟ ਪਲੇ ਇਨੀਸ਼ੀਏਟਿਵ ਅਗੇਂਸਟ ਡਰੱਗ ਐਬਿਊਜ਼’ ਥੀਮ ’ਤੇ ਅਧਾਰਿਤ ਇਸ ਮੁਕਾਬਲੇ ਵਿਚ ਰਿਮਟ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਆਪਣੇ ਪ੍ਰਭਾਵਸ਼ਾਲੀ ਅਦਾਕਾਰੀ, ਸੰਵਾਦਾਂ ਅਤੇ ਸਮਾਜਿਕ ਸੰਦੇਸ਼ਾਂ ਰਾਹੀਂ ਦਰਸ਼ਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਵਿਚ ਸਕੂਲ ਆਫ ਐਜੂਕੇਸ਼ਨ ਨੇ ਪਹਿਲਾ ਅਤੇ ਸਕੂਲ ਆਫ ਲਿਬਰਲ ਆਰਟਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਵਿਚ ਜੱਜਾਂ ਦੀ ਭੁਮਿਕਾ ਮਾਸ ਮੀਡੀਆ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਮੁਖੀ, ਮੈਨੇਜਮੈਂਟ ਐਂਡ ਕਾਮਰਸ ਵਿਭਾਗ ਦੇ ਮੁਖੀ ਅਤੇ ਰਿਮਟ ਲਿਟਰੇਰੀ ਕਲੱਬ ਦੇ ਕੋਆਰਡੀਨੇਟਰ ਵੱਲੋਂ ਨਿਭਾਈ ਗਈ। ਸਕੂਲ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਵੱਲੋਂ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਮਟ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਸੁਨੀਲ ਕਟਿਆਲ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਪਤੀ ਮੌਕੇ ਜੱਜ ਸਾਹਿਬਾਨ ਨੂੰ ਬੂਟੇ ਭੇਟ ਕੀਤੇ ਗਏ।