ਰਾਮਗੜ੍ਹ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ
ਰਾਮਗੜ੍ਹ ਸਕੂਲ ਦਾ ਨਤੀਜਾ ਸੋ ਫੀਸਦੀ ਰਿਹਾ
Publish Date: Sun, 17 May 2026 05:26 PM (IST)
Updated Date: Sun, 17 May 2026 05:27 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਹਾਈ ਸਕੂਲ ਰਾਮਗੜ੍ਹ ਮੋਤੀਬਾਗ਼ ਪਟਿਆਲਾ ਦਾ ਰਿਜ਼ਲਟ 100 ਫੀਸਦ ਰਿਹਾ। ਜਿਸ ਵਿਚ 10ਵੀਂ ਜਮਾਤ ਦੀਆਂ ਤਿੰਨ ਬੱਚੀਆਂ ਗਗਨਦੀਪ ਕੌਰ ਪੁੱਤਰੀ ਮੋਹਨ ਲਾਲ ਨੇ 650 ਅੰਕ ’ਚੋਂ 598 ਅੰਕ ਲੈ ਕੇ 92 ਫੀਸਦ ਨਾਲ ਪਹਿਲਾ ਸਥਾਨ, ਜਸਲੀਨ ਕੌਰ ਪੁੱਤਰੀ ਗਗਨ ਸਿੰਘ ਨੇ 571 ਅੰਕ ਲੈ ਕੇ 88 ਫੀਸਦ ਨਾਲ ਦੂਜਾ ਸਥਾਨ ਅਤੇ ਸ਼ਿਵਾਨੀ ਪੁੱਤਰੀ ਗੁਰਧਿਆਨ ਸਿੰਘ ਨੇ 570 ਅੰਕ ਪ੍ਰਾਪਤ ਕਰਕੇ 88 ਫੀਸਦ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਆਖਿਆ ਕਿ ਸਕੂਲ ਦਾ ਸੌ ਫੀਸਦ ਨਤੀਜੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਹੈ, ਜਿਸ ਲਈ ਸਟਾਫ ਅਤੇ ਮਾਪੇ ਵਧਾਈ ਦੇ ਪਾਤਰ ਹਨ।