ਘੱਗਾ ਸਕੂਲ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਕਾਰਵਾਈ ਦੇਖੀ
ਘੱਗਾ ਸਕੂਲ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਕਾਰਵਾਈ ਦੇਖੀ
Publish Date: Fri, 01 May 2026 04:36 PM (IST)
Updated Date: Fri, 01 May 2026 04:38 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੁਤੰਤਰਤਾ ਸੰਗਰਾਮੀ ਹਰਭਜਨ ਸਿੰਘ ਸਕੂਲ ਆਫ਼ ਐਮੀਨੈਂਸ ਘੱਗਾ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਦੇ ਇਕ ਗਰੁੱਪ ਨੂੰ ਪ੍ਰਿੰਸੀਪਲ ਸੁਖਜਿੰਦਰ ਕੌਰ ਦੀ ਰਹਿਨੁਮਾਈ ਹੇਠ ਕਿਰਨ ਬਾਲਾ ਲੈਕਚਰਾਰ ਪੋਲੀਟਿਕਲ ਸਾਇੰਸ ਦੀ ਅਗਵਾਈ ’ਚ ਪੰਜਾਬ ਵਿਧਾਨ ਸਭਾ ਦੀ ਫੇਰੀ ਲਈ ਲਿਜਾਇਆ ਗਿਆ। ਇਸ ਫੇਰੀ ਦਾ ਮੰਤਵ ਵਿਦਿਆਰਥੀਆਂ ਨੂੰ ਇਕ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੀ ਕਰਵਾਈ ਦਿਖਾਉਣਾ ਸੀ। ਸਕੂਲ ਵੱਲੋਂ ਪਹਿਲਾਂ ਵੀ ਅਜਿਹੇ ਯਤਨ ਕੀਤੇ ਜਾਂਦੇ ਹਨ ਜਿਹੜੇ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਵਿਵਹਾਰਕ ਤੌਰ ’ਤੇ ਸਿੱਖਿਅਤ ਕਰਨ ’ਚ ਸਹਾਈ ਹੁੰਦੇ ਹਨ। ਵਿਦਿਆਰਥੀਆਂ ਨੂੰ ਵਿਧਾਨ ਸਭਾ ਦੀ ਕਾਰਵਾਈ ਦਿਖਾਉਣ ਲਈ ਕੀਤੇ ਗਏ ਇਸ ਉਪਰਾਲੇ ਲਈ ਆਮ ਆਦਮੀ ਪਾਰਟੀ ਦੇ ਸਟੇਟ ਜਰਨਲ ਸੈਕਟਰੀ ਯੂਥ ਵਿੰਗ ਨਵਲਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਵਿਧਾਨ ਸਭਾ ਹਲਕਾ ਸ਼ੁਕਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵਿਦਿਆਰਥੀਆਂ ਦੀ ਇਸ ਫੇਰੀ ਦੌਰਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਵਿਧਾਨ ਸਭਾ ਦੀ ਕਾਰਵਾਈ ਨੂੰ ਆਪਣੇ ਅੱਖੀ ਦੇਖਣਾ ਇਕ ਇਤਿਹਾਸਕ ਅਤੇ ਸਿੱਖਣਯੋਗ ਤਜਰਬਾ ਹੈ, ਜਿਸ ਨਾਲ ਉਹ ਲੋਕਤੰਤਰਕ ਪ੍ਰਕਿਰਿਆ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਣਗੇ। ਸੈਸ਼ਨ ਦੀ ਕਾਰਵਾਈ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਕੂਲ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ। ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਵਿਦਿਆਰਥੀਆਂ ਨਾਲ ਇਸ ਫੇਰੀ ਸਬੰਧੀ ਗੱਲਬਾਤ ਕੀਤੀ। ਵਿਧਾਨ ਸਭਾ ਦੇ ਡਬਲਿਊ ਡਬਲਿਊ ਏ ਸ੍ਰੀ ਮਾਮਰਾਜ ਨੇ ਬਹੁਤ ਹੀ ਸਲੀਕੇ ਨਾਲ ਬੱਚਿਆਂ ਨੂੰ ਵਿਧਾਨ ਸਭਾ ਦੀ ਕਾਰਵਾਈ ਦਿਖਾਉਣ ਦਾ ਪ੍ਰਬੰਧ ਕੀਤਾ। ਸਕੂਲ ਦੇ ਪ੍ਰਿੰਸੀਪਲ ਸੁਖਜਿੰਦਰ ਕੌਰ ਘੱਗਾ ਵੱਲੋਂ ਇਸ ਫੇਰੀ ਲਈ ਪ੍ਰੇਰਨਾ ਸਰੋਤ ਅਧਿਆਪਕ ਕੁਲਵੰਤ ਰਿਖੀ ਅਤੇ ਯੂਥ ਆਗੂ ਨਵਲਦੀਪ ਸਿੰਘ ਅਤੇ ਸਹਿਯੋਗ ਲਈ ਲੈਕਚਰਾਰ ਚਮਕੌਰ ਸਿੰਘ ਦਾ ਦਾ ਵਿਸ਼ੇਸ਼ ਧੰਨਵਾਦ ਕੀਤਾ।