ਮੈਰਿਟ ’ਚ ਆਏ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਕੀਤਾ ਰੋਸ਼ਨ
ਮੈਰਿਟ ’ਚ ਆਏ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਕੀਤਾ ਰੋਸ਼ਨ਼
Publish Date: Thu, 30 Apr 2026 05:31 PM (IST)
Updated Date: Thu, 30 Apr 2026 05:34 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਸਰਕਾਰੀ ਹਾਈ ਸਕੂਲ ਫਤਿਹਪੁਰ, ਬਲਾਕ ਬਾਬਰਪੁਰ (ਜ਼ਿਲ੍ਹਾ ਪਟਿਆਲਾ) ਦੇ ਪੰਜ ਵਿਦਿਆਰਥੀਆਂ ਹਰਮਨਦੀਪ ਕੌਰ ਸਪੁੱਤਰੀ ਜਗਸੀਰ ਗਿਰ, ਮਹਿਰੀਨ ਸਪੁੱਤਰੀ ਕੁਲਦੀਪ ਖਾਨ, ਜਸਮੀਨ ਕੌਰ ਸਪੁੱਤਰੀ ਸਰਬਜੀਤ ਸਿੰਘ, ਗੁਰਲੀਨ ਕੌਰ ਸਪੁੱਤਰੀ ਜਸਵੀਰ ਸਿੰਘ ਅਤੇ ਖੁਸ਼ਦੀਪ ਸਿੰਘ ਸਪੁੱਤਰ ਧਰਮਪਾਲ ਸਿੰਘ ਨੇ ਰਾਜ ਪੱਧਰੀ ਨੈਸ਼ਨਲ ਮੈਰਿਟ ਕੰਮ ਮੀਨਜ਼ ਸਕਾਲਰਸ਼ਿਪ ਚੋਣ ਪ੍ਰੀਖਿਆ ਨੂੰ ਪਾਸ ਕਰਕੇ ਆਗਾਮੀ ਚਾਰ ਸਾਲਾਂ ਤੱਕ ਮਿਲਣ ਵਾਲੀ ਵੱਡੀ ਸਕਾਲਰਸ਼ਿਪ ਲਈ ਯੋਗਤਾ ਹਾਸਲ ਕਰ ਲਈ ਹੈ। ਵਿਦਿਆਰਥਣ ਹਰਮਨਦੀਪ ਕੌਰ ਜ਼ਿਲੇ ਵਿੱਚੋਂ ਪੰਜਵੇਂ ਸਥਾਨ ਅਤੇ ਬਲਾਕ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਹ ਪ੍ਰੀਖਿਆ ਰਾਸ਼ਟਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨਵਾਂ ਦਿੱਲੀ ਵੱਲੋਂ ਵਿਵਸਥਿਤ ਅਤੇ ਐਸ.ਸੀ. ਆਰ. ਟੀ. ਪੰਜਾਬ ਵੱਲੋਂ ਰਾਜ ਪੱਧਰ ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਪ੍ਰੀਖਿਆ ਨੂੰ ਪਾਸ ਕਰਕੇ ਇਹਨਾਂ ਵਿਦਿਆਰਥੀਆਂ ਨੇ ਸਰਕਾਰੀ ਹਾਈ ਸਕੂਲ ਫਤਿਹਪੁਰ ਦਾ ਵਿੱਦਿਆ ਦੇ ਖੇਤਰ ਵਿੱਚ ਝੰਡਾ ਬੁਲੰਦ ਕੀਤਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਜਿੰਦਰ ਸਿੰਘ ਖਹਿਰਾ ਅਤੇ ਅਧਿਆਪਕਾਂ ਬੇਅੰਤਦੀਪ ਕੌਰ, ਪਾਇਲ ਗੋਇਲ, ਸਿਕੰਦਰ ਸਿੰਘ, ਪ੍ਰਦੀਪ ਕੌਰ, ਧਰਵਿੰਦਰ ਸਿੰਘ, ਜਸਪ੍ਰੀਤ ਕੌਰ, ਜਸਵੀਰ ਕੌਰ ਅਤੇ ਨੀਰਜ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।