ਸਕਾਲਰਜ ਪਬਲਿਕ ਸਕੂਲ ਰਾਜਪੁਰਾ ’ਚ ਤਾਈਕਵਾਡੋਂ ਚੈਂਪੀਅਨਸ਼ਿਪ ਦੀ ਸ਼ੁਰੂਆਤ
ਸਕਾਲਰਜ ਪਬਲਿਕ ਸਕੂਲ ਰਾਜਪੁਰਾ ’ਚ ਤਾਈਕਵਾਡੋਂ ਚੈਂਪੀਅਨਸ਼ਿਪ ਦੀ ਸ਼ੁਰੂਆਤ
Publish Date: Thu, 30 Apr 2026 04:56 PM (IST)
Updated Date: Thu, 30 Apr 2026 04:58 PM (IST)

ਐੱਚਐੱਸ ਸੈਣੀ•, ਪੰਜਾਬੀ ਜਾਗਰਣ, •ਰਾਜਪੁਰਾ : ਸਕਾਲਰਜ਼ ਸਕੂਲ ਰਾਜਪੁਰਾ ਵਿਖੇ ਦੋ ਦਿਨਾਂ ਪਹਿਲਾ ਰਾਸ਼ਟਰ ਪੱਧਰੀ ਓਪਨ ਇੰਟਰ ਸਕੂਲ / ਅਕੈਡਮੀ ਤਾਈਕਵਾਡੋਂ ਚੈਂਪੀਅਨਸ਼ਿਪ 2026 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਤੋਂ 300 ਖਿਡਾਰੀਆਂ ਨੇ ਭਾਗ ਲਿਆ। ਇਸ ਮਕਾਬਲੇ ਦੀ ਸ਼ੁਰੂਆਤ ਕਰਨ ਦੇ ਲਈ ਮੁੱਖ ਮਹਿਮਾਨ ਦੇ ਤੌਰ ਤੇ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਚੇਅਰਮੈਨ ਤਰਸੇਮ ਲਾਲ ਜੋਸ਼ੀ, ਮਹਾਰਾਜਾ ਰਣਜੀਤ ਸਿੰਘ ਅਵਾਰਡੀ ਸ਼ਿਵ ਕੁਮਾਰ, ਸੀਬੀਐਸਈ ਰਾਸ਼ਟਰੀ ਖੇਡ ਸੰਮਤੀ ਨਵੀਂ ਦਿੱਲੀ ਤੋਂ ਨਿਖਿਲ ਹੰਸ, ਜੋਇੰਟ ਸਕੱਤਰ ਪੰਜਾਬ ਤਾਈਕਵਾਡੋਂ ਐਸੋਸੀਏਸ਼ਨ ਹਰਪ੍ਰੀਤ ਸਿੰਘ, ਪੀਟੀਈ ਅਬਜਰਵਰ ਹਰਮੀਤ ਸਿੰਘ ਅਤੇ ਪਟਿਆਲਾ ਤਾਈਕਵਾਡੋਂ ਦੇ ਸਕੱਤਰ ਰਾਜਕੁਮਾਰ ਵਰਮਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਵੱਲੋਂ ਦੀਪ ਜਗਾ ਕੇ ਮੁਕਾਬਲੇ ਦੀ ਸ਼ੁਰੂਆਤ ਕਰਵਾਈ। ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਖਿਡਾਰੀਆਂ ਨੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 15 ਸੋਨੇ ਦੇ ਮੈਡਲ, 14 ਚਾਂਦੀ ਅਤੇ 54 ਕਾਂਸੀ ਦੇ ਮੈਡਲ ਜਿੱਤ ਕੇ ਓਵਰਆਲ ਟਰਾਫੀ ਉੱਤੇ ਕਬਜ਼ਾ ਕੀਤਾ। ਵਿਦਿਆਰਥੀਆਂ ਦੀ ਇਸ ਜਿੱਤ ਉੱਤੇ ਡਾਇਰੈਕਟਰ ਸੁਦੇਸ਼ ਜੋਸ਼ੀ ਮੈਂ ਕਿਹਾ ਕਿ ਉਹਨਾਂ ਦੀ ਇਹ ਪ੍ਰਾਪਤੀ ਸਖਤ ਮਿਹਨਤ ਦਾ ਨਤੀਜਾ ਹੈ। ਉਹਨਾਂ ਨੇ ਕੋਚ ਰਕੇਸ਼ ਕੁਮਾਰ ਨੂੰ ਇਸ ਸਫਲਤਾ ਦਾ ਸਿਹਰਾ ਦਿੰਦਿਆਂ ਹੋਇਆਂ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਖਿਡਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ ਅੱਗੇ ਵਧਣ ਦੇ ਲਈ ਉਤਸਾਹਿਤ ਕੀਤਾ।