ਸਕਾਲਰਜ਼ ਨੇ ਸੀਬੀਐੱਸਈ 12ਵੀਂ ਦੀ ਪ੍ਰੀਖਿਆ ’ਚ ਨਤੀਜਾ ਰਿਹਾ ਸ਼ਾਨਦਾਰ
ਸਕਾਲਰਜ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਵਿੱਚ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 04:18 PM (IST)
Updated Date: Fri, 15 May 2026 04:21 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਬੁੱਧੀ ਦਾ ਪ੍ਰਦਰਸ਼ਨ ਕੀਤਾ ਅਤੇ ਸੀਬੀਐੱਸਈ ਦੁਆਰਾ ਲਈ ਗਈ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 100 ਫ਼ੀਸਦੀ ਨਤੀਜਾ ਪ੍ਰਾਪਤ ਕਰਕੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਇਸ ਤਹਿਤ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦਾ ਪੂਰਾ ਸਟਾਫ ਅਤੇ ਵਿਦਿਆਰਥੀ ਸਕੂਲ ਦੇ ਵਿਹੜੇ ਵਿਚ ਇਕੱਠੇ ਹੋ ਗਏ। ਸਕਾਲਰਜ਼ ਸਕੂਲ ਵਿਚ 279 ਬੱਚਿਆਂ ਨੇ ਸੀਬੀਐਸਈ 12ਵੀਂ ਦੀ ਪ੍ਰੀਖਿਆ ਦਿੱਤੀ, ਜਿਸ ਵਿਚ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਆਰਟਸ ਗਰੁੱਪ ਵਿਚ ਸਿਮਰਨ ਕੌਰ ਨੇ 97.8 ਫ਼ੀਸਦੀ ਅੰਕਾਂ ਨਾਲ ਸਕੂਲ ਵਿਚ ਪਹਿਲਾ ਸਥਾਨ, ਕਾਮਰਸ ਗਰੁੱਪ ਵਿਚ ਲਿਵਲੀਨ ਕੌਰ ਨੇ 95.8 ਫ਼ੀਸਦੀ ਅੰਕਾਂ ਨਾਲ ਸਕੂਲ ਵਿਚ ਦੂਜਾ ਸਥਾਨ, ਨਾਨ-ਮੈਡੀਕਲ ਦੇ ਚਿਰਾਗ ਨੇ 94.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਅਤੇ ਮੈਡੀਕਲ ਦੀ ਯਸ਼ਲੀਨ ਕੌਰ ਨੇ 92.2 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਆਰਟਸ ਸਟ੍ਰੀਮ ਤੋਂ 87 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿੱਚ ਸਿਮਰਨ ਕੌਰ ਨੇ 97.8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਅਰਮਾਨਪ੍ਰੀਤ ਕੌਰ ਨੇ 93.8 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਗੁਰਕੀਰਤ ਕੌਰ ਨੇ 93 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟ੍ਰੀਮ ਤੋਂ 93 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿੱਚ ਲਿਵਲੀਨ ਕੌਰ ਨੇ 95.8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ , ਯੁਵਰਾਜ ਕੁਮਾਰ ਬੱਬਰ ਨੇ 95.2 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਨੀਤਿਕਾ ਨੇ 95 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਦੇ ਨਾਨ-ਮੈਡੀਕਲ ਸਟ੍ਰੀਮ ਦੇ 66 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿਚ ਚਿਰਾਗ ਨੇ 94.6 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਸੌਮਿਆ ਪਾਹੂਜਾ ਨੇ 94 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਰਘੂਵੰਸ਼ ਧੀਮਾਨ ਤੇ ਖੁਸ਼ਪ੍ਰੀਤ ਕੌਰ ਨੇ 91.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਦੇ ਮੈਡੀਕਲ ਸਟ੍ਰੀਮ ਦੇ 33 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਸ ਵਿੱਚ ਯਸ਼ਲੀਨ ਕੌਰ ਨੇ 92.2 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਪਰਮਵੀਰ ਨੇ 91.4 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ, ਭਾਰਤੀ ਨੇ 89.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਸਕਾਲਰਜ਼ ਪਬਲਿਕ ਸਕੂਲ, ਰਾਜਪੁਰਾ ਦੇ ਪ੍ਰਿੰਸੀਪਲ ਭਾਰਤੀ ਨੇ ਆਪਣੇ ਵਿਦਿਆਰਥੀਆਂ ਦੀ ਸਫਲਤਾ ਤੇ ਖੁਸ਼ੀ ਪ੍ਰਗਟ ਕੀਤੀ।