ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੀ ਯਸਵਿੰਦਰ ਕੌਰ ਨੇ ਜਿੱਤਿਆ ਤੀਜਾ ਸਥਾਨ
ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੀ ਯਸਵਿੰਦਰ ਕੌਰ ਨੇ ਜਿੱਤਿਆ ਤੀਜਾ ਸਥਾਨ
Publish Date: Mon, 27 Apr 2026 04:22 PM (IST)
Updated Date: Mon, 27 Apr 2026 04:25 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੀ ਯਸਵਿੰਦਰ ਕੌਰ ਨੇ ਮਾਰਚ 2026 ਵਿਚ ਭਾਰਤੀ ਡਾਕ ਵਿਭਾਗ, ਸੰਚਾਰ ਮੰਤਰਾਲਿਆ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਰਾਸ਼ਟਰ ਪੱਧਰੀ ਪੱਤਰ ਲਿਖਣ ਦੇ ਮੁਕਾਬਲੇ ਇਕ ਪੱਤਰ ਰੋਲ ਮਾਡਲ ਦੇ ਨਾਮ ਵਿਚ ਭਾਗ ਲਿਆ। ਇਸ ਮੁਕਾਬਲੇ ਵਿਚ 18 ਸਾਲ ਦੀ ਉਮਰ ਤੱਕ ਤੇ 21 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ’ਚੋਂ ਯਸ਼ਵਿੰਦਰ ਕੌਰ ਨੇ ਰਾਸ਼ਟਰੀ ਪੱਧਰ ਉੱਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਪੱਤਰ ਡਾਕ ਵਿਭਾਗ ਦਿੱਲੀ ਦੇ ਜਨਰਲ ਸੈਕਟਰੀ ਨੂੰ ਲਿਖਿਆ ਗਿਆ ਅਤੇ ਪੱਤਰ ਦੀ ਸ਼ਬਦ ਸੀਮਾ 1000 ਸ਼ਬਦ ਸੀ। ਇਸ ਮੁਕਾਬਲੇ ਦਾ ਨਤੀਜਾ ਨਿਕਲਣ ਤੋਂ ਉਪਰੰਤ ਬੀਤੇ ਦਿਨੀ ਚੰਡੀਗੜ੍ਹ ਦੇ ਸਦਰ ਭਵਨ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿਚ ਤੋਹਫੇ ਦੇ ਰੂਪ ਵਿਚ ਯਸ਼ਵਿੰਦਰ ਕੌਰ ਨੂੰ 5000 ਰੁਪਏ ਦੀ ਨਗਦੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਯਸ਼ਵਿੰਦਰ ਕੌਰ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ। ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਕਿਹਾ ਕਿ ਇਹ ਸਕੂਲ ਦੇ ਲਈ ਬੜੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਹਿੰਦੀ ਦੀ ਅਧਿਆਪਕਾ ਪ੍ਰਤਿਸ਼ਟਾ ਸ਼ਰਮਾ ਨੂੰ ਸਫਲਤਾ ਦਾ ਸਿਹਰਾ ਦਿੰਦਿਆਂ ਹੋਇਆਂ ਵਧਾਈ ਦਿੱਤੀ।