ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜ ਮੈਂਬਰੀ ਵਫ਼ਦ ਨੇ ਦਿੱਤਾ ਡੀਸੀ ਨੂੰ ਮੈਮੋਰੰਡਮ
ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜ ਮੈਂਬਰੀ ਵਫਦ ਨੇ ਦਿੱਤਾ ਡੀਸੀ ਨੂੰ ਮੈਮੋਰੰਡਮ
Publish Date: Mon, 11 May 2026 04:26 PM (IST)
Updated Date: Mon, 11 May 2026 04:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਦੇ ਭੱਖਦੇ ਮਸਲਿਆਂ ਬਾਰੇ ਇੰਡੀਅਨ ਫਾਰਮਰਜ਼ ਐਸੋਸੀਏਸ਼ਲ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਪੰਜ ਮੈਂਬਰੀ ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਨੂੰ ਮੀਟਿੰਗ ਕਰਕੇ ਮੈਮੋਰੰਡਮ ਦਿੱਤਾ। ਡੀਸੀ ਸਾਹਿਬ ਦੇ ਧਿਆਨ ਵਿਚ ਲਿਆਦਾ ਜਦੋਂ ਹੁਣ ਕਿਸਾਨ ਆਪਣੀਆਂ ਫਸਲਾਂ ਲਈ ਯੂਰੀਆ ਖਾਦ ਜਾਂ ਹੋਰ ਖਾਦਾਂ ਡੀਲਰਾਂ ਤੋਂ ਖਰੀਦਣ ਜਾਂਦੇ ਹਨ ਤਾਂ ਖਾਦ ਡੀਲਰਾਂ ਵਲੋਂ ਜਬਰਨ ਕਿਸਾਨਾਂ ਨੂੰ ਨੈਟੋ ਯੂਰੀਆ ਖਾਦ ਦੇ ਨਾਲ ਕੁੱਝ ਹੋਰ ਕੀਟ ਨਾਸ਼ਕ ਦਵਾਈਆ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਜਦੋਂਕਿ ਭਾਰਤ ਦੇ ਕੇਂਦਰੀ ਮੰਤਰੀ ਤੇ ਪੰਜਾਬ ਸਰਕਾਰ ਵੱਲੋਂ ਮੀਡੀਆ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਨੂੰ ਜਿੰਨੀ ਖੇਤੀ ਲਈ ਖਾਦ ਜਾਂ ਹੋਰ ਵਸਤੂ ਜ਼ਰੂਰਤ ਹੈ ਉਨੀ ਹੀ ਖਰੀਦ ਸਕਦਾ ਹੈ। ਜੇਕਰ ਖਾਦ ਡੀਲਰ, ਸੇਵਾ ਸੁਸਾਇਟੀਆਂ, ਕਿਸਾਨ ਨੂੰ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਦੇ ਹਨ ਗੈਰ ਕਾਨੂੰਨੀ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨਾਲ ਹੋਈ ਮੀਟਿੰਗ ਤੇ ਬਾਅਦ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਜੋ ਕਿਸਾਨਾਂ ਦੀਆਂ ਭਖਦਿਆ ਮੰਗਾਂ ਬਾਰੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ ਤੇ ਸਹਿਮਤ ਹੁੰਦਿਆ ਡੀ.ਸੀ. ਸਾਹਿਬ ਨੇ ਕਿਸਾਨ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨਾਲ ਧਰੋਅ ਕਮਾਉਣ ਵਾਲੀਆਂ ਕਾਲੀਆਂ ਭੇਡਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਹਿਰੂ ਨੇ ਦੇਸ ਦੀ ਸੰਵਿਧਾਨ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪੂਰੇ ਭਾਰਤ ਭਰ ਦੇ ਜਿਲਿਆ ਦੇ ਡਿਪਟੀ ਕਮਿਸ਼ਨਾਂ ਨੂੰ ਜ਼ੋ ਸੰਵਿਧਾਨ ਜ਼ਿੰਮੇਵਾਰੀਆਂ ਪ੍ਰਾਪਤ ਹੋਈਆਂ ਹਲ ਉਨ੍ਹਾਂ ਮੁਤਾਬਕ ਸੰਤਰੀਆਂ, ਮੰਤਰੀਆਂ ਤੋਂ ਵੀ ਡਿਪਟੀ ਕਮਿਸ਼ਨਰ ਕੋਲ ਅਧਿਕਾਰ ਜਿਆਦਾ ਹੈ ਅਤੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਵਿਚ ਗੜਬੜ ਹੁੰਦੀ ਹੈ ਤਾਂ ਡਿਪਟੀ ਕਮਿਸ਼ਨਰ ਨੂੰ ਸਵਿਧਾਨ ਅਧਿਕਾਰ ਹਨ ਕਿ ਉਹ ਸਬੰਧਤ ਅਧਿਕਾਰੀ ਦੀ ਜਵਾਬ ਤਲਬੀ ਕਰ ਸਕਦਾ ਹੈ। ਇਸ ਵਿਚ ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਗੁਰਮੇਲ ਸਿੰਘ ਬੋਸਰ, ਸੋਹਨ ਸਿੰਘ ਮੁਹੰਮਦੀਪੁਰ, ਬਲਦੇਵ ਸਿੰਘ ਪਬਰੀ, ਅਮਰੀਕ ਸਿੰਘ ਪਬਰੀ ਆਦਿ ਸ਼ਾਮਲ ਸਨ।