18ਵਾਂ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ
18ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
Publish Date: Mon, 16 Mar 2026 06:19 PM (IST)
Updated Date: Mon, 16 Mar 2026 06:22 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਵੱਲੋਂ ਅੱਜ ਆਪਣਾ 18ਵਾਂ ਸਥਾਪਨਾ ਦਿਵਸ ਤਹਿਸੀਲ ਦੁਧਨਸਾਧਾਂ ਵਿਖੇ ਬਡ਼ੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੇ ਨੰਬਰਦਾਰਾਂ ਤੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ। ਇਸ ਉਪਰੰਤ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸੰਗਤਾਂ ਨੇ ਗੁਰੂ ਚਰਨਾਂ ਵਿਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਐਸੋਸੀਏਸ਼ਨ ਦੇ ਵੱਖ-ਵੱਖ ਬੁਲਾਰਿਆਂ ਅਤੇ ਆਗੂਆਂ ਨੇ ਨੰਬਰਦਾਰੀ ਸੰਸਥਾ ਦੇ ਇਤਿਹਾਸ ਅਤੇ ਸਮਾਜ ਵਿਚ ਇਸ ਦੀ ਅਹਿਮੀਅਤ ’ਤੇ ਰੋਸ਼ਨੀ ਪਾਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਪਿਛਲੇ 18 ਸਾਲਾਂ ਤੋਂ ਨੰਬਰਦਾਰਾਂ ਦੇ ਹੱਕਾਂ ਲਈ ਅਤੇ ਪ੍ਰਸ਼ਾਸਨ ਤੇ ਜਨਤਾ ਵਿਚਕਾਰ ਇੱਕ ਮਜ਼ਬੂਤ ਕਡ਼ੀ ਵਜੋਂ ਕੰਮ ਕਰ ਰਹੀ ਹੈ। ਇਸ ਮੌਕੇ ਤਹਿਸੀਲ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਨੰਬਰਦਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਖੇਡ਼ੀ ਮਾਨੀਆ ਸੂਬਾ ਸਕੱਤਰ, ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਡਡੋਆ, ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਟੋਡਰਪੁਰ, ਉੱਘਰ ਸਿੰਘ ਅਗੇਤਾ ਨਾਭਾ, ਜਗਤਾਰ ਸਿੰਘ ਬਾਰਨ, ਗੁਰਸੇਵਕ ਸਿੰਘ ਰੀਡਰ, ਰੁਪਾਲੀ ਸ਼ਰਮਾ ਏ.ਐੱਸ.ਐੱਮ, ਨਤੀਸ਼ ਕੁਮਾਰ, ਕਿਸਾਨ ਨੇਤਾ ਸਤਨਾਮ ਸਿੰਘ ਬੈਹਿਰੂ, ਨਰਿੰਦਰ ਸਿੰਘ ਲੇਹਲਾਂ, ਬਲਦੇਵ ਸਿੰਘ ਭੰਬੂਆਂ, ਗੁਰਦੀਪ ਸਿੰਘ ਦੇਵੀਨਗਰ, ਜਗਪਾਲ ਸਿੰਘ ਟੌਰਾਂ, ਤੇਜਿੰਦਰ ਸਿੰਘ, ਰਜਿੰਦਰ ਸਿੰਘ ਪਠਾਣਮਾਜਰਾ, ਕਾਕਾ ਸਿੰਘ, ਅਜੈਬ ਸਿੰਘ, ਰਾਮ ਮੂਰਤੀ, ਪ੍ਰਕਾਸ਼ ਸਿੰਘ ਅਲੀਪੁਰ, ਤਰਲੋਚਨ ਸਿੰਘ ਭੋਲਾ, ਨਰਿੰਦਰ ਸਿੰਘ ਲੇਹਲਾਂ, ਭੁਪਿੰਦਰ ਸਿੰਘ ਦੁਧਨਸਾਧਾਂ, ਗੁਰਨਾਮ ਸਿੰਘ ਬੈਹਿਰੂ, ਬਲਿਹਾਰ ਸਿੰਘ ਰੁਡ਼ਕੀ ਆਦਿ ਹਾਜ਼ਰ ਸਨ।